ਯੂਰਪ ਕਬੱਡੀ ਕੱਪ ਕਰਵਾਉਣ ਲਈ ਇਟਲੀ ਚੋਂ ਖੇਡ ਪ੍ਰਮੋਟਰਾਂ ਤੇ ਖਿਡਾਰੀਆਂ ਦਾ ਇਕੱਠ ਹੋਇਆ

             ਯੂਰਪ ਕਬੱਡੀ ਕੱਪ ਕਰਵਾਉਣ ਲਈ ਇਟਲੀ ਚੋਂ ਖੇਡ ਪਰਮੋਟਰਾ ਤੇ ਖਿਡਾਰੀਆਂ ਦਾ ਇਕੱਠ ਹੋਇਆ 



ਮਿਲਾਨ ਇਟਲੀ 7 ਫ਼ਰਵਰੀ (ਸਾਬੀ ਚੀਨੀਆਂ ) ਬੀਤੇ ਦਿਨੀ ਇਟਲੀ ਦੇ ਸ਼ਹਿਰ ਬੈਰਗਮੋ ਦੇ ਕਸਬਾ ਕਿਊਦੁਨੋ ਦੇ ਤਾਜ ਮਹੱਲ ਰੈਂਸਟੋਰੈਂਟ ਵਿਖੇ ਯੂਰਪ ਕਬੱਡੀ ਕੱਪ ਕਰਵਾਉਣ ਸੰਬੰਧੀ ਮੀਟਿੰਗ ਹੋਈ,  ਜਿਸ ਵਿੱਚ ਇਟਲੀ ਦੇ ਕਬੱਡੀ  ਪ੍ਰਮੋਟਰ, ਨਵੇਂ ਅਤੇ ਪੁਰਾਣੇ ਖਿਡਾਰੀ ਅਤੇ ਕਬੱਡੀ ਦੇ ਪ੍ਰਸੰਸਕਾਂ ਨੇ ਹਿੱਸਾ ਲਿਆ। ਇਹ ਮੀਟਿੰਗ ਸੁਖਮਿੰਦਰ ਸਿੰਘ ਜੌਹਲ ਦੁਆਰਾ ਆਯੋਜਿਤ ਕਰਵਾਈ ਗਈ। ਇਸ ਮੀਟਿੰਗ ਵਿੱਚ ਇੰਟਰਨੈਸ਼ਨਲ ਕਬੱਡੀ ਫੈਡਰੈਸ਼ਨ ਦੇ ਪ੍ਰਧਾਨ ਅਸ਼ੌਕ ਦਾਸ ਯੂ.ਕੇ. ਨੇ ਹਿੱਸਾ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਇਟਲੀ ਤੋਂ ਕਬੱਡੀ  ਪ੍ਰਮੋਟਰ ਅਨਿਲ  ਸ਼ਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕਾਫੀ ਸਮੇਂ ਤੋਂ  ਇਟਲੀ ਅਤੇ ਯੂਰਪ ਵਿੱਚ ਕਬੱਡੀ ਦੇ ਮੁਕਾਬਲੇ ਬਹੁਤ ਘੱਟ ਕਰਵਾਏ ਗਏ ਸਨ। ਜਿਸ ਕਰਕੇ ਕਬੱਡੀ ਦੇ ਖਿਡਾਰੀ ਅਤੇ ਪ੍ਰਸੰਸਕ ਕਾਫੀ ਜਿਆਦਾ ਮਾਯੂਸ ਸਨ। ਹੁਣ ਪ੍ਰਸੰਸਕਾਂ ਦੀ ਮੰਗ ਅਤੇ ਕੋਰੋਨਾ ਦੇ ਕੇਸਾਂ ਦੀ ਰਫਤਾਰ ਵਿੱਚ ਕਮੀ ਨੂੰ ਦੇਖਦਿਆ ਪ੍ਰਬੰਧਕਾਂ ਅਤੇ ਖਿਡਾਰੀਆ ਨੇ ਕਬੱਡੀ ਪ੍ਰਸੰਸਕਾਂ ਦੇ ਸਹਿਯੋਗ ਨਾਲ  ਯੂਰਪ ਕਬੱਡੀ ਕੱਪ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਲਈ ਅਗਲੀ ਮੀਟਿੰਗ ਜਲਦੀ ਹੀ ਬੁਲਾਈ ਜਾਵੇਗੀ। ਜਿਸ ਵਿੱਚ ਯੂਰਪ ਕਬੱਡੀ ਕੱਪ ਦੀ ਤਾਰੀਖ ਅਤੇ ਖੇਡ ਗਰਾਉਡਾਂ ਦਾ ਫੈਸਲਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿਹਾ ਯੂਰਪ ਕਬੱਡੀ ਕੱਪ  ਵਿੱਚ  ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਬੀਮਾ ਪਾਲਿਸੀ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਅਤੇ ਮੀਟਿੰਗ ਦੇ ਅਖੀਰ ਵਿੱਚ ਸਾਈਪ੍ਰਸ ਵਿੱਚ ਹੋਏ ਯੂਰਪ ਕੱਪ ਵਿੱਚ ਗਈਆਂ ਸਰਕਲ ਅਤੇ ਨੈਸ਼ਨਲ ਦੋਨੋ  ਟੀਮਾਂ ਦੇ ਖਿਡਾਰੀਆ ਨੂੰ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ