ਸਕੂਲ ਹੋਏ ਬੰਦ ਮਿਲਾਨ ਇਟਲੀ 12 ਮਾਰਚ (ਸਾਬੀ ਚੀਨੀਆ) ਇਟਲੀ ਦੀ ਮਾਰੀਉ ਦਰਾਗ੍ਹੀ ਸਰਕਾਰ ਨੇ ਪ੍ਰਸਾਂਸ਼ਨ ਅਧਿਕਾਰੀਆ ਤੇ ਮੰਤਰੀਆਂ ਨਾਲ ਗੱਲਬਾਤ ਕਰਨ ਉਪਰੰਤ ਇਟਲੀ ਵਿਚ ਮੁੜ ਤੋ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਹੈ। ਕ੍ਰਿਸਮਿਸ ਦੀਆਂ ਛੁੱਟੀਆ ਵਾਗੂ ਈਸਟਰ ਦੀਆਂ ਛੁੱਟੀਆ ਵਿਚ ਵੀ ਲੋਕ ਆਪੋ ਆਪਣੇ ਘਰਾਂ ਵਿਚ ਬੰਦ ਰਹਿਣਗੇ ਰਾਜਧਾਨੀ ਰੋਮ ਨੂੰ ਵੀ ਰੈਡ ਜੌਨ ਐਲਾਨ ਦਿੱਤਾ ਗਿਆ ਜਿਸ ਕਰਕੇ 15 ਮਾਰਚ ਤੋ 5 ਅਪ੍ਰੈਲ ਤੱਕ ਸਾਰੇ ਸਕੂਲ ਬੰਦ ਰਹਿਣਗੇ ਸਰਕਾਰ ਦੇ ਇੰਨਾਂ ਸਖ਼ਤ ਫੈਸਲਿਆ ਕਰਕੇ ਰੈਸੋਟੋਰੈਂਟ, ਕੈਫੇ ਬਾਰ ਸਮੇਤ ਬਹੁਤ ਸਾਰੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਦੱਸਣਯੋਗ ਹੈ ਕਿ ਇਟਲੀ ਸਰਕਾਰ ਨੇ ਪਹਿਲਾ ਕ੍ਰਿਸਮਿਸ ਤੇ ਹੁਣ ਈਸਟਰ ਦੀਆਂ ਛੁੱਟੀਆਂ ਤੋ ਪਹਿਲਾ ਹੀ ਤਾਲਾਬੰਦੀ ਕਰਕੇ ਲੋਕਾਂ ਨੂੰ ਬਿਨਾਂ ਕਿਸੇ ਜਰੂਰੀ ਕੰਮ ਤੋ ਘਰ੍ਹਾ ਵਿਚੋ ਨਿਕਲਣ ਦੀ ਸਖਤ ਮਨਾਹ੍ਹੀ ਕਰ ਦਿੱਤੀ ਹੈ।
Very nic bro jai guru dev ji dhan guru dev ji 🙏🙏🙏
ReplyDelete