ਸਵ: ਬਲਦੇਵ ਸਿੰਘ ਜੋਸਨ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਜਲੀਆਂ

ਸਵ: ਬਲਦੇਵ ਸਿੰਘ ਜੋਸਨ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਜਲੀਆਂ  

ਮਿਲਾਨ ਇਟਲੀ  ਨਵੰਬਰ  (ਸਾਬੀ ਚੀਨੀਆ) ਸ੍ਰੋਮਣੀ ਅਕਾਲੀ ਦਲ ਯੂਥ ਵਿੰਗ (ਇਟਲੀ) ਦੇ ਪ੍ਰਧਾਨ ਸ, ਸੁਖਜਿੰਦਰ ਸਿੰਘ ਕਾਲਰੂ ਦੇ ਪੂਜਨੀਕ ਪਿਤਾ ਬਲਦੇਵ ਸਿੰਘ ਜੋਸਨ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨਾਂ ਦੀ ਆਤਮਾ ਦੀ ਸ਼ਾਤੀ ਲਈ ਰੱਖੇ ਸ੍ਰੀ ਆਖੰਠ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਜਲੀ ਸਮਾਗਮ ਵਿਚ ਪੁੱਜੇ ਸ੍ਰੋਮਣੀ ਅਕਾਲੀ ਇਟਲੀ ਦੇ ਵੱਖ ਵੱਖ ਆਗੂਆਂ ਵੱਲੋ ਸਵ: ਬਲਦੇਵ ਸਿੰਘ ਜੋਸਨ ਵਲੋ ਸਮਾਜ ਭਲਾਈ ਕਾਰਜਾਂ ਵਿਚ ਪਾਏ ਯੋਗਦਾਨ ਦੀ ਮਿਸਾਲ ਪੇਸ਼ ਕਰਦਿਆ ਉਨਾਂਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ ਭੇਂਟ ਕੀਤੀਆਂ |


  ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਇਟਲੀ) ਵਿਖੇ ਕਰਵਾਏ ਸ਼ਰਧਾਜਲੀ ਸਮਾਗਮ ਵਿਚ ਬੋਲਦਿਆ ਹੋਇਆ ਜਗਵੰਤ ਸਿੰਘ ਲੈਹਰਾ (ਪ੍ਰਧਾਨ ਸ੍ਰੋਮਣੀ ਅਕਾਲੀ ਦਲ ਇਟਲੀ ਇਕਾਈ) ਗੁਰਚਰਨ ਸਿੰਘ ਭੂੰਗਰਨੀ ਸੀਨੀ; ਆਗੁ , ਅਵਤਾਰ ਸਿੰਘ ਖਾਲਸਾ, ਸ ਹਰਦੀਪ ਸਿੰਘ ਬੋਦਲ, ਮਨਜੀਤ ਸਿੰਘ ਜੱਸੋਮਜਾਰਾ, ਅਜੀਤ ਸਿੰਘ ਥਿੰਦ ਅਤੇ ਰਾਜਵਿੰਦਰ ਸਿੰਘ ਰਾਜਾ ਵੱਲੋ ਸਵ: ਬਲਦੇਵ ਸਿੰਘ ਜੋਸਨ ਨੂੰ ਯਾਦ ਕਰਦਿਆ ਆਖਿਆ ਕਿ ਉਹ ਬੜੇ ਮਿਹਨਤੀ ਅਤੇ ਮਿਲਣਸਾਰ ਵਿਅਕਤੀ ਸਨ ਤੇ ਸਮਾਜ ਭਲਾਈ ਦੇ ਕਾਰਜਾਂ ਚੋ ਹਮੇਸ਼ਾਂ ਵੱਧ ਚੜ੍ਹਕੇ ਯੋਗਦਾਨ ਪਾਉਦੇ ਸਨ ਇਸ ਤੋ ਇਲਾਵਾ ਉਨਾਂ ਸੰਨ 2000 ਦੇ ਕਰੀਬ ਰੋਜੀ ਰੋਟੀ ਦੀ ਭਾਲ ਚੋ ਇਟਲੀ ਆਏ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਸਿਰ ਢੱਕਣ ਲਈ ਛੱਤ ਅਤੇ ਸਿਹਾਰਾ ਦਿੱਤਾ ਵੀ ਸੀ ਜਿਸ ਲਈ ਉਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ| ਜੋਸਨ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕਰਨ ਵਾਲਿਆ ਵਿਚ ਦਿਲਬਾਗ ਸਿੰਘ ਚਾਨਾ ਪ੍ਰਧਾਨ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ, ਸੁਖਚੈਨ ਸਿੰਘ ਮਾਨ ਮੀਤ ਪ੍ਰਧਾਨ ਯੂਰਪ , ਹਰਪ੍ਰੀਤ ਸਿੰਘ ਜੀਰ੍ਹਾਂ , ਹਰਦੀਪ ਸਿੰਘ ਬੁੜੈਲ ਪ੍ਰਧਾਨ ਸ੍ਰੀ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ ਰੋਮ, ਤਜਵਿੰਦਰ ਸਿੰਘ ਬੱਬੀ , ਬਾਬਾ ਦਇਆਨੰਦ ਸਿੰਘ, ਭੁਪਿੰਦਰ ਸਿੰਘ ਚਾਹਲ ਸ੍ਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਸਮੇਤ ਬਹੁਤ ਸਾਰੀਆ ਨਾਮੀ ਸ਼ਖਸ਼ੀਅਤਾ ਅਤੇ ਜੋਸਨ ਪਰਿਵਾਰ ਦੇ ਸਕੇ ਸਬੰਧੀ ਹਾਜਰ ਸਨ ਜਿੰਨਾਂ ਵੱਲੋ ਸਵ: ਬਲਦੇਵ ਸਿੰਘ ਜੋਸਨ ਨੂੰ ਯਾਦ ਕਰਦਿਆ ਉਨਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕਿ ਸ਼ਰਧਾ ਦੇ ਫੁੱਲ ਅਰਪਣ ਕੀਤੇ 

   ਸਵ: ਬਲਦੇਵ ਸਿੰਘ ਜੋਸਨ ਨਮਿਤ ਸ਼ਰਧਾਜਲੀ ਸਮਾਗਮ ਦੌਰਾਨ ਇੱਕਤਤਰ ਹੋਈਆਂ ਸੰਗਤਾਂ  |     ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ