ਖੇਤੀ ਕਾਮਿਆ ਦੀਆਂ ਮੁਸ਼ਕਲਾਂ ਨੂੰ ਲੈਕੇ ਪੰਜਾਬੀਆਂ ਨੇ ਕੀਤਾ ਚੱਕਾ ਜਾਮ

  ਮਿਲਾਨ  ਇਟਲੀ (ਸਾਬੀ ਚੀਨੀਆ) ਇਟਲੀ ਚੋ ਰਹਿੰਦੇ ਭਾਰਤੀ ਲੋਕਾਂ ਨੂੰ ਆ ਰਹੀਆਂ ਮੁਸਕਲਾਂ ਦੇ ਹੱਲ ਕਰਵਾਉਣ ਲਈ  ਲਾਤੀਨਾ ਦੇ (ਪ੍ਰੈਫੇਤੂਰਾ)  ਸਾਹਮਣੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ, ਭਾਰਤੀ ਭਾਈਚਾਰੇ ਤੋਂ ਇਲਾਵਾ ਬੰਗਲਾਦੇਸ਼ੀ, ਪਾਕਿਸਤਾਨੀ, ਅਫਰੀਕਨ ਮੂਲ ਦੇ ਸਮੇਤ ਪ੍ਰਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ,ਇਸ ਦੇ ਸੰਬੰਧ ਵਿੱਚ ਸੰਬੋਧਨ ਕਰਦਿਆਂ ਇੰਡੀਅਨ ਕਮਿਊਨਿਟੀ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜਾਰਾ ਸਮੇਤ ਵੱਖ-ਵੱਖ ਭਾਈਚਾਰੇ ਦੇ ਆਗੂਆਂ ਨੇ ਕਿ ਲਾਤੀਨਾ ਜ਼ਿਲ੍ਹੇ ਦੇ ਵਿੱਚ ਪ੍ਰਵਾਸੀਆ ਨੂੰ ਦਸਤਾਵੇਜ਼ ਸੰਬੰਧਿਤ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਜੇਕਰ ਪਰਮੇਸੋ ਦੀ ਸਜੋਰਨੋ (ਨਿਵਾਸ ਆਗਿਆ),ਕਾਰਤਾ ਦੀ ਇੰਡੈਨਟੀਤਾ(ਰਿਹਾਇਸ ਦਾ ਸ਼ਨਾਖ਼ਤੀ ਕਾਰਡ) ਸਮੇਤ ਦਸਤਾਵੇਜ਼ ਬਣਾਉਣ ਲਈ ਸੰਬੰਧਿਤ ਵਿਭਾਗ ਵਲੋਂ ਬਹੁਤ ਹੀ ਜ਼ਿਆਦਾ ਸੂਰਤਾਂ ਪੂਰੀਆਂ ਕਰਨੀਆ ਪੈਂਦੀਆਂ ਹਨ,ਇਸ ਰੋਸ ਪ੍ਰਦਰਸ਼ਨ ਦੇ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਹੋਇਆਂ ਗੁਰਮੁੱਖ ਸਿੰਘ ਹਜਾਰਾ ਨੇ ਦੱਸਿਆ ਕਿ ਸੰਸਥਾ ਇੰਡੀਅਨ ਕਮਿਊਨਿਟੀ ਇੰਨ ਵਾਸੀਓ ਵਲੋਂ ਜਦੋਂ ਵੀ ਪ੍ਰਵਾਸੀਆਂ ਨਾਲ ਸ਼ੋਸ਼ਣ ਹੁੰਦਾ ਹੈ ਉਸ ਸਮੇਂ ਸੰਸਥਾ ਵਲੋਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਇਆ ਗਿਆ ਸੀ ਹੁਣ ਵੀ ਸੰਸਥਾ ਵਲੋਂ ਸਮੂਹ ਪ੍ਰਵਾਸੀ ਭਾਈਚਾਰਿਆਂ ਦੇ ਸਹਿਯੋਗ ਨਾਲ ਮਿਲ ਕੇ ਲਾਤੀਨਾ ਜ਼ਿਲ੍ਹੇ ਦੇ ਡੀ ਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਡੀ ਸੀ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ,ਜਿਸ ਵਿੱਚ ਪ੍ਰਵਾਸੀਆਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਲਿਖਿਆ ਗਿਆ ਸੀ,ਇਸ ਦੇ ਸੰਬੰਧ ਵਿੱਚ ਡੀ ਸੀ ਸਾਹਿਬ ਵਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਨਵੇਂ ਸਾਲ ਤੱਕ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇਗਾ ਅਤੇ ਦਸਤਾਵੇਜ਼ ਵਿੱਚ ਹੋ ਰਹੀਆਂ ਦੇਰੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ, ਅਤੇ ਦਸਤਾਵੇਜ਼ ਬਣਾਉਣ ਲਈ ਅਫਸਰ ਸ਼ਾਹੀ ਦੀ ਮਿਲੀ ਭੁਗਤ ਅਤੇ ਕਾਲਾਬਾਜ਼ਾਰੀ ਨੂੰ

 

ਨੱਥ ਪਾਈ ਜਾਵੇਗੀ, ਸੰਸਥਾ ਦੇ ਪ੍ਰਧਾਨ ਵਲੋਂ ਕਿਹਾ ਕਿ ਲਗਭਗ 2 ਘੰਟੇ ਚੱਲੀ ਡੀ ਸੀ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਸਾਨੂੰ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲਾਂ ਦਾ ਹੱਲ ਜ਼ਰੂਰ ਮਿਲੇਗਾ ਅਤੇ ਕਾਲਾਬਾਜ਼ਾਰੀ ਨੂੰ ਵੀ ਨੱਥ ਪਾਏਗੀ, ਦੂਜੇ ਪਾਸੇ ਉਨ੍ਹਾਂ ਕਿਹਾ ਕਸਤੂਰਾ ਦੀ ਚਿਸਤੇਰਨਾ ਦੀ ਲਾਤੀਨਾ ਵਿਖੇ ਨਿਵਾਸ ਆਗਿਆ ਵਿੱਚ ਦੇਰੀ ਨਾਲ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਪੈ ਰਿਹਾ ਹੈ,ਇਸ ਦੇ ਸੰਬੰਧ ਵਿੱਚ ਵੀ ਵਿਭਾਗ ਨਾਲ ਲੰਮੀ ਗੱਲਬਾਤ ਤੋਂ ਬਾਅਦ ਇਹ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਮੁਸ਼ਕਲ ਨੂੰ ਵੀ ਜਲਦੀ ਤੋਂ ਜਲਦੀ ਨਿਜਾਤ ਦਵਾਈ ਜਾਵੇਗੀ। ਦੱਸਣਯੋਗ ਹੈ ਕਿ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਵਿਖੇ ਕੁਝ ਸ਼ਹਿਰਾਂ ਦੇ ਕਸਤੂਰਿਆ ਅਤੇ ਕਮੂਨਿਆ ਵਿੱਚ ਦਸਤਾਵੇਜ਼ ਨੂੰ ਬਣਾਉਣ ਲਈ ਜਾ ਮਹੀਨਿਆਂ ਲਈ ਜਾ ਸਾਲਾਂ ਬੱਧੀ ਉਡੀਕ ਕਰਨੀ ਪੈ ਰਹੀ ਹੈ ਜਿਸ ਕਰਕੇ ਪ੍ਰਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ 

 

ਇਸ ਹੋ ਰਹੀ ਦੇਰੀ ਦੇ ਕਾਰਨ ਕੲੀ ਪ੍ਰਵਾਸੀਆਂ ਵੱਲੋਂ ਤਾਂ ਆਪਣੇ ਦਸਤਾਵੇਜ਼ਾਂ ਨੂੰ ਅੱਧ ਵਿਚਾਲੇ ਹੀ ਛੱਡ ਕੇ ਵਾਪਸ ਜਾਣ ਦਾ ਵੀ ਮੰਨ ਬਣਾ ਲਿਆ ਹੈ ਅਤੇ ਕਈ ਪ੍ਰਵਾਸੀਆਂ ਨੂੰ ਮਾਨਸਿਕਤਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਪ੍ਰੈਫੇਤੂਰਾ ਦੇ ਡੀ ਸੀ ਨੂੰ ਉਨ੍ਹਾਂ ਪ੍ਰਵਾਸੀਆ ਵਾਰੇ ਵੀ ਮੰਗ ਪੱਤਰ ਦਿੱਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਜਿਹੜੇ ਪ੍ਰਵਾਸੀ ਕੋਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਆਪੋ ਆਪਣੇ ਦੇਸ਼ਾਂ ਵਿੱਚ ਆਪਣੇ ਸਾਕ ਸਬੰਧੀਆਂ ਨੂੰ ਮਿਲਣ ਗਏ ਸਨ,ਉਹ ਉਸ ਦੌਰ ਵਿੱਚ ਉਨ੍ਹਾਂ ਦੇਸ਼ਾਂ ਵਿੱਚ ਹੀ ਬੇਬੱਸ ਹੋ ਕੇ ਫਸ ਗਏ ਸਨ ਅਤੇ ਉਨ੍ਹਾ ਦੇ ਨਿਵਾਸ ਆਗਿਆ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਉਹ ਮੁੜ ਇਟਲੀ ਵਿੱਚ ਦਾਖ਼ਲ ਹੋ ਨਹੀਂ ਸਕਦੇ, ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਅਤੇ ਬਿਨ੍ਹਾਂ ਦੇਰੀ ਮੁੜ ਇਟਲੀ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇ,ਇਸ ਮੌਕੇ ਇੰਡੀਅਨ ਕਮਿਊਨਿਟੀ ਇੰਨ ਲਾਸੀਓ ਤੋਂ ਇਲਾਵਾ,ਆਸ ਦੀ ਕਿਰਨ ਸੰਸਥਾਂ', ਬੰਗਲਾਦੇਸ਼ੀ ਭਾਈਚਾਰੇ ਦੇ ਆਗੂਆਂ, ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ ਅਤੇ ਪ੍ਰਵਾਸੀਆਂ ਨੂੰ ਆ ਰਹੀਆਂ ਮੁਸਕਲਾਂ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਦਾ ਸਾਥ ਦਿੱਤਾ ਗਿਆ।

Comments