ਵਿਦੇਸ਼ਾਂ ਵਿੱਚ ਵੀ ਲੱਗੀਆਂ ਦੁਸਹਿਰੇ ਦੀਆਂ ਰੌਣਕਾਂ
ਵਿਦੇਸ਼ਾਂ ਵਿੱਚ ਵੀ ਲੱਗੀਆਂ ਦੁਸਹਿਰੇ ਦੀਆਂ ਰੌਣਕਾਂ
ਇਟਲੀ ( ) ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਦਾ ਤਿਉਹਾਰ ਜਿਸ ਨੂੰ ਦੇਸ ਹੀ ਨਹੀ ਸਗੋ ਵਿਦੇਸਾ ਵਿਚ ਵੀ ਵੱਸਦੇ ਭਾਰਤੀ ਭਾਈਚਾਰੇ ਵਲੋ ਧੂਮਧਾਮ ਨਾਲ ਮਨਾਇਆ ਗਿਆ ਉਥੇ ਹੀ ਮਾਨਤੋਵਾ ਦੇ ਸਹਿਰ ਪੈਗੋਨਾਗਾ ਦੇ ਸ੍ਰੀ ਹਰੀ ੳਮ ਮੰਦਰ ਵਿਖੇ ਭਾਰੀ ਰੋਣਕਾ ਲੱਗੀਆ ਜਿਥੇ ਵੱਡੀ ਗਿਣਤੀ ਵਿਚ ਲੋਕਾ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸਾਮਿਲ ਹੋਏ ਇਸ ਤਿਉਹਾਰ ਨੂੰ ਮਨਾਉਣ ਲਈ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਸੀ ਤੇ ਜਿਸ ਨੂੰ ਸਮਾਪਤੀ ਤੇ ਰਾਵਣ ਦਹਿਣ ਕੀਤਾ ਗਿਆ। ਇਸ ਮੌਕੇ ਕਨੇਡਾ ਤੋ ਪਹੁੰਚੇ ਭਜਨ ਗਾਇਕ ਸੁੱਖਵਿੰਦਰ ਗੋਸਲ ਨੇ ਮੰਦਰ ਵਿਚ ਮਾਤਾ ਰਾਣੀ ਦੀਆ ਭੇਟਾ ਦਾ ਗੁਣਗਾਣ ਕੀਤਾ ਗਿਆ।ਇਸ ਤਿਉਹਾਰ ਮਨਾਉਦੇ ਸਮੇ ਬੋਲਦਿਆ ਪ੍ਰਧਾਨ ਹਰਮੇਸ਼ ਲਾਲ ਅਤੇ ਪੰਡਿਤ ਪੁਨੀਤ ਸ਼ਰਮਾ ਨੇ ਕਿਹਾ ਕਿ ਦੁਸ਼ਹਿਰਾ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰੰਪਰਾਵਾਦੀ ਜਸ਼ਨ ਲਈ ਮਨਾਇਆ ਜਾˆਦਾ ਹੈ ਅਤੇ ਇਹ ਤਿਉਹਾਰ ਸਾਨੂੰ ਬੁਰਾਈ ਤੋ ਦੂਰ ਹੋ ਕੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾ ਅੱਗੇ ਕਿਹਾ ਕਿ ਇਸ ਤਿਉਹਾਰ ਦਾ ਮਨਾਉਣ ਦਾ ਤਾ ਹੀ ਫਾਇਦਾ ਹੈ ਜੇ ਹਰ ਇੱਕ ਵਿਆਕਤੀ ਆਪਣੇ ਅੰਦਰ ਦਾ ਰਾਵਣ ਮਾਰੇ ਅਤੇ ਸਾਰੇ ਪ੍ਰਕਾਰ ਦੀਆਂ ਬੁਰਾਈਆਂ ਨੂੰ ਛੱਡ ਕੇ ਆਪਸੀ ਸਦਭਾਵ ਅਤੇ ਸਮੁਦਾਇਕ ਪ੍ਰੇਮ ਨੂੰ ਬੜਾਵਾ ਦੇਣ
Comments
Post a Comment