ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ ਨੂੰ ਸਦਮਾ ਪਿਤਾ ਬਲਦੇਵ ਸਿੰਘ ਦਾ ਦਿਹਾਂਤ

   ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ ਨੂੰ ਸਦਮਾ ਪਿਤਾ ਬਲਦੇਵ ਸਿੰਘ ਦਾ ਦਿਹਾਂਤ 

ਮਿਲਾਨ ਇਟਲੀ 20 ਅਕਤੂਬਰ (ਸਾਬੀ ਚੀਨੀਆ) ਸ੍ਰੋਮਣੀ ਅਕਾਲੀ ਦਲ ਯੂਥ ਵਿੰਗ (ਇਟਲੀ) ਦੇ ਮੁੱਖ ਸੇਵਾਦਾਰ ਸ, ਸੁਖਜਿੰਦਰ ਸਿੰਘ ਕਾਲਰੂ ਦੇ ਪਿਤਾ ਸ, ਬਲਦੇਵ ਸਿੰਘ ਜੋਸਨ (65) ਦੇ ਅਚਾਨਕ ਅਕਾਲ ਚਲਾਣੇ ਨਾਲ ਜੋਸਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਦੱਸਣਯੋਗ ਹੈ ਕਿ ਸਵਰਗੀ ਬਲਦੇਵ ਸਿੰਘ ਜੋਸਨ 1998 ਵਿਚ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਇਟਲੀ ਆਏ ਸਨ ਤੇ 2004 ਵਿਚ ਇਟਲੀ ਦੇ ਸ਼ਹਿਰ ਆਸੀੳ ਵਿਚ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਬੁਰੀ ਤਰ੍ਹਾ ਫੱਟੜ ਹੋਣ ਤੋ ਬਾਅਦ ਪਿਛਲੇ 18 ਕੋ ਸਾਲ ਤੋ ਦੁਰਘਟਨਾ ਕਾਰਨ ਆਏ ਸ਼ਰੀਰਕ ਕਸ਼ਟ ਕਾਰਨ ਬਿਸਤਰੇ ਤੇ ਹੀ ਸਨ |



 ਜੋ ਬੀਤੇ ਸ਼ਨੀਵਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਉਸ ਅਕਾਲ ਪੁਰਖ ਦੁਆਰਾ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਤਿਆਗ ਦੇ ਹੋਏ ਗੁਰੂ ਚਰਨ੍ਹਾ ਵਿਚ ਜਾ ਬਿਰਾਜੇ ਹਨ | ਇਸ ਦੁੱਖ ਦੀ ਘੜੀ ਵਿਚ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਉਵਰਸੀਜ਼ ਕਾਗਰਸ ਇਟਲੀ, ਗੁ; ਗੋਬਿੰਦਰਸਰ ਸਾਹਿਬ ਲਵੀਨੀੳ, ਸ੍ਰੋਮਣੀ ਅਕਾਲੀ ਦਲ ਇਟਲੀ ਦੀ ਸਮੁੱਚੀ ਮੈਂਬਰਸਿ਼ਪ ਸਮੇਤ ਇਟਲੀ ਦੀਆਂ ਵੱਖ ਵੱਖ ਖੇਡ ਤੇ ਕਲਚਰ ਕਲੱਬਾਂ ਸਮੇਤ ਕਈ ਸਮਾਜ ਸੇਵੀ ਸੰਸਥਵਾਾਂ ਵੱਲੋ ਸੁਖਜਿੰਦਰ ਸਿੰਘ ਕਾਲਰੂ ਅਤੇ ਉਨਾਂ ਦੇ ਪਰਿਵਾਰ ਨਾਲ ਪਿਤਾ ਬਲਦੇਵ ਸਿੰਘ ਜੋਸਨ ਦੇ ਅਕਾਲ ਚਲਾਣੇ ਤੇ ਗ੍ਹਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨਾਂ ਦਾ ਅੰਤਿਮ ਸੰਸਕਾਰ ਸੁਕਰਵਾਰ 22 ਅਕਤੂਬਰ ਨੂੰ ਨਾਪੋਲੀ ਇਲਾਕੇ ਵਿਚ ਪੈਦੇ ਇਕ ਸ਼ਮਸ਼ਾਨ ਘਾਟ ਵਿਚ ਹੋਵੇਗਾ 

Comments