ਪੰਜਾਬੀਆਂ ਦੀ ਸ਼ਾਹੀ ਮਹਿਮਾਨ ਨਿਵਾਜੀ ਦੇ ਕਾਇਅਲ ਹੋਏ ਫਰਾਂਸ ਦੇ ਗੋਰੇ ਗੋਰੀਆ

                               ਸੋਨੇ ਦੇ ਫੋਰਕ ਨਾਲ ਕੀਤਾ ਸਨਮਾਨ 

ਮਿਲਾਨ ਇਟਲੀ 13 ਅਕਤੂਬਰ (ਸਾਬੀ ਚੀਨੀਆ ) ਪੰਜਾਬੀਆਂ ਨੂੰ ਇੰਨਾਂ ਦੀ ਸ਼ਾਹੀ ਮਹਿਮਾਨ ਨਿਵਾਜ਼ੀ ਕਰਕੇ ਪੂਰੀ ਦੁਨੀਆ ਵਿਚ ਜਾਣਿਆਂ ਜਾਂਦਾ ਹੈ। ਇਹਨਾਂ ਦਾ ਖਾਣਾ ਪੀਣਾ, ਬੋਲ ਚਾਲ ਦਾ ਢੰਗ ਸਲੀਕਾ ਇਮਾਨਦਾਰੀ ਤੇ ਪ੍ਰਹਾਉਣਚਾਰੀ ਪੂਰੀ ਦੁਨੀਆਂ ਨਾਲੋ ਅਲੱਗ ਹੈ ਸ਼ਾਇਦ ਇਸੇ ਕਰਕੇ ਇਨ੍ਹਾਂ ਨੇ ਦੁਨੀਆ ਦੇ ਹਰ ਦੇਸ਼ ਵਿਚ ਆਪਣੀ  ਕਾਬਲੀਅਤ ਸਦਕੇ ਵੱਡੀਆਂ ਵੱਡੀਆਂ ਮੰਜਿਲਾ ਸਰ ਕੀਤੀਆਂ ਹਨ ਦਾ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਟੂਰਿਜਮ ਦੇ ਪ੍ਰੈਜ਼ੀਡੈਂਟ  ਜੀਨ ਏਰੀਕ ਡੁਲੀਕ ਵੱਲੋਂ ਇੰਡੀਅਨ ਰੈਸਟੋਰੈਂਟ ਮਸਾਲਾ ਲੋਜ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਕੀਤਾ ਗਿਆ। ਜਿੱਥੇ ਬੀਤੇ ਦਿਨੀਂ ਇੰਡੀਅਨ ਰੈਸਟੋਰੈਂਟ "ਮਸਾਲਾ  ਲੋਂਜ, ਜੋ ਪੈਰਿਸ ਤੋ 10 ਕਿਲੋਮੀਟਰ ਦੀ ਦੂਰੀ ਤੇ ਨਿਊਸੀ ਲੇ ਗਰੇਡ ਵਿਚ ਸਥਿਤ ਹੈ।  ਉਸ ਨੂੰ ਸ਼ਹਿਰ ਦਾ  ਬੈਸਟ ਇੰਡੀਅਨ ਰੈਸਟੋਰੈਂਟ ਦਾ ਐਵਾਰਡ ਸਨਮਾਨ ਦਿੰਦੇ ਹੋਏ ਕੀਤਾ ਮਸਾਲਾ ਲੋਜ ਦੀ ਵਧੀ ਕਾਰਜਕਾਰੀ ਨੂੰ ਵੇਖਦੇ ਹੋਏ ਸਥਾਨਿਕ ਪ੍ਰਸ਼ਾਸ਼ਨ ਵੱਲੋ ਓੁਨਾ ਨੂੰ "ਗੋਲਡਨ ਫੋਰਕ, ਨਾਲ ਸਨਮਾਨਿਤ ਕੀਤਾ ਗਿਆ। ਜੋ ਕਿ ਇਸ ਸ਼ਹਿਰ ਦੇ ਪੂਰੇ ਭਾਰਤੀਆਂ ਤੇ ਏਸ਼ੀਅਨ ਲੋਕਾਂ ਲਈ ਮਾਣ ਵਾਲੀ ਗੱਲ ਹੈ।  ਰੈਸਟੋਰੈਂਟ ਦੇ ਪ੍ਰਬੰਧਕ ਸ਼ੈਲੀ ਸਿੰਘ ਤੇ ਜਸਪ੍ਰੀਤ ਕੌਰ ਨੂੰ ਸਥਾਨਿਕ ਭਾਈਚਾਰੇ ਵੱਲੋ ਮੁਬਾਰਕ ਬਾਦ ਦਿੱਤੀ ਗਈ ਇਸ ਮੌਕੇ ਸ਼ੈਫ ਅਨਿਲ ਕੁਮਾਰ ਸ਼ਰਮਾ ਨੂੰ ਇੰਟਰਨੈਸ਼ਨਲ ਕੁਜੀਨ ਸ਼ੈਫ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਹ ਸਨਮਾਨ ਫੈਡਰੇਸ਼ਨ ਇੰਟਰਨੈਸ਼ਨਲ ਟੂਰਿਜ਼ਮ ਦੇ ਪ੍ਰੈਜ਼ੀਡੈਂਟ ਜੀਨ ਏਰੀਕ  ਡੁਲੀਕ ਵਲੋਂ  ਦਿੱਤਾ ਗਿਆ । ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਜਾਲਫ ਵਲੋ ਇੰਨਾ ਇਤਿਹਾਸਕ ਪਲਾ ਲਈ ਰੈਸਟੋਰੈਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ  ਦੱਸਣਯੋਗ ਹੈ ਕਿ ਆਪਣੇ ਰੈਸਟੋਰੈਂਟ ਦੀ ਵਧੀਆ ਕਾਰਜਕਾਰੀ ਲਈ ਸੋਨੇ ਦੇ ਫੋਰਕ ਨਾਲ ਸਨਮਾਨਤ ਹੋਣ ਵਾਲੇ ਸ਼ੈਲੀ ਸਿੰਘ ਦਾ ਸਬੰਧ ਸਤਲੁਜ ਦਰਿਆ ਦੇ ਕੰਢੇ ਵੱਸੇ ਹੋਏ ਜਲੰਧਰ ਜ਼ਿਲ੍ਹੇ ਦੇ ਪਿੰਡ ਗਿੱਦੜਪਿੰਡੀ ਦੇ ਨਾਲ ਹੈ। 



  ਸ਼ੈਲੀ ਸਿੰਘ ਤੇ ਓੁਨਾ ਦੀ ਟੀਮ ਨੂੰ ਸੋਨੇ ਦੇ ਫੋਰਕ ਨਾਲ ਸਨਮਾਨਿਤ ਕਰਦੇ ਹੋਏ ਗੋਰੇ 

Comments