ਇਟਲੀ | ਗੁਰਦੁਆਰਾ ਸਾਹਿਬ ਆਉਣ ਜਾਣ ਤੇ ਕੋਈ ਪਾਬੰਦੀ ਨਹੀ | ਰਵਿੰਦਰਜੀਤ ਸਿੰਘ
ਗ੍ਰੀਨ ਪਾਸ ਦਾ ਹੋਣਾ ਜਰੂਰੀ ਨਹੀ
ਮਿਲਾਨ ਇਟਲੀ 13 ਅਗਸਤ (ਸਾਬੀ ਚੀਨੀਆ) ਇਟਲੀ ਵਿਚ ਗੁਰਦੁਆਰਾ ਸਾਹਿਬ ਆਉਣ ਜਾਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਤੇ ਸਰਕਾਰ ਵੱਲੋ ਕੋਈ ਪਾਬੰਦੀ ਨਹੀ ਲਾਈ ਗਈ ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ "ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਇਟਲੀ, ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬਲਜਾਨੋ ਨੇ ਦੱਸਿਆ ਕਿ ਪਿਛਲੇ ਦਿਨੀ ਸਰਕਾਰ ਵੱਲੋ ਸੋਧ ਕਰਨ ਤੋ ਬਾਅਦ ਸਾਰੇ ਧਾਰਮਿਕ ਅਦਾਰਿਆ ਨੂੰ ਕਰੋਨਾ ਵਾਇਰਸ ਦੇ ਚਲਦਿਆ ਨਵੀਆਂ ਹਦਾਇਤਾਂ ਭੇਜੀਆਂ ਗਈਆਂ ਸਨ ਜਿੰਨਾਂ ਮੁਤਾਬਿਕ ਮੂੰਹ ਤੇ ਮਾਸਕ ਲਾਉਣਾ ਅਤੇ ਇਕ ਦੂਜੇ ਤੋ ਦੂਰੀ ਬਣਾਈ ਰੱਖਣਾ ਪਹਿਲਾ ਦੀ ਤਰ੍ਹਾਂ ਜਰੂਰੀ ਹੈ ਪਰ ਜੇ ਕਿਸੇ ਵਿਅਕਤੀ ਨੂੰ ਅਲਾਰਜੀ ਜਾ ਕੋਈ ਹੋਰ ਖਾਸ ਬਿਮਾਰੀ ਹੈ ਤਾ ਉਹ ਕਾਰਨ ਦੱਸਕੇ ਬਿਨਾਂ ਮਾਸਕ ਗੁਰਦੁਆਰਾ ਸਾਹਿਬ ਅੰਦਰ ਵੀ ਦਾਖਿਲ ਹੋ ਸਕਦਾ ਹੈ। ਨਵੀਆਂ ਹਦਾਇਤਾਂ ਮੁਤਾਬਿਕ ਇਹ ਸਹੂਲਤਾਂ ਟੀ ਸਟਾਲ ਤੇ ਰੈਸਟੋਰੈਂਟ ਆਦਿ ਵਿਚ ਵੀ ਲਾਗੂ ਕੀਤੀਆ ਗਈਆ ਹਨ ਪਰ ਇਹ ਸਾਰਿਆ ਤੇ ਨਹੀ ਸਗੋ ਕੁਝ ਕੋ ਜਰੂਰਤ ਮੰਦ ਲੋਕਾਂ ਤੇ ਲਾਗੂ ਹੁੰਦੀਆ ਹਨ

Comments
Post a Comment