ਦੱਖਣੀ ਇਟਲੀ ਦੇ ਇਤਿਹਾਸਿਕ ਸ਼ਹਿਰ ਵਿਚ ਪਹਿਲੀ ਵਾਰ ਲੱਗੀਆਂ ਰੌਣਕਾਂ
ਦੱਖਣੀ ਇਟਲੀ ਦੇ ਇਤਿਹਾਸਿਕ ਸ਼ਹਿਰ ਵਿਚ ਪਹਿਲੀ ਵਾਰ ਲੱਗੀਆਂ ਰੌਣਕਾਂ
ਮਿਲਾਨ ਇਟਲੀ 4 ਅਗਸਤ (ਸਾਬੀ ਚੀਨੀਆ) ਗੱਲ ਕਰੀਏ ਉੱਤਰੀ ਇਟਲੀ ਜਾ ਰੋਮ ਸ਼ਹਿਰ ਦੇ ਨਾਲ ਲੱਗਦੇ ਇਲਾਕਿਆ ਦੀ ਤਾ ਇੱਥੇ ਰਹਿਣ ਵਾਲੇ ਪੰਜਾਬੀਆਂ ਲਈ ਹਰ ਦਿਨ ਹੀ ਤੀਆਂ ਵਰਗਾ ਹੁੰਦਾ ਹੈ ਸਭਿਆਚਾਰਕ ਮੇਲੇ ਜਾ ਗਾਉਣ ਵਾਲਿਆ ਦੇ ਅਖਾੜੇ ਲੱਗਣੇ ਆਮ ਜਿਹੀ ਗੱਲ ਹੈ। ਪਰ ਦੱਖਣੀ ਇਟਲੀ ਦੇ ਕਈ ਇਲਾਕਿਆ ਵਿਚ ਪੰਜਾਬੀ ਭਾਈਚਾਰੇ ਦੀ ਅਬਾਦੀ ਬਹੁਤੀ ਸੰਘਣੀ ਨਾ ਹੋਣ ਕਾਰਨ ਸਭਿਆਚਾਰਕ ਗਤੀ ਵਧੀਆਂ ਥੋੜੀ ਦੇਰ ਨਾਲ ਸ਼ੁਰੂ ਹੋਈਆ ਹਨ।

ਨੇਪਲਜ਼ ਸ਼ਹਿਰ ਦੇ ਨੇੜੇ ਪੈਦੇ ਕਸਬਾ "ਕੰਨਚੇਲੋ ਦੀ ਅਰਨੋਨੇ, ਦੇ "ਲੋ ਜਾਫਰੇਆਨੋ, ਭਾਰਤੀ ਰੂਸਟੋਰੈਂਟ ਵਿਚ ਪਹਿਲੀ ਵਾਰ ਕਰਵਾਏ ਤੀਆਂ ਦੇ ਮੇਲੇ ਨੂੰ ਇਤਿਹਾਸਿਕ ਪਲ੍ਹਾਂ ਵਜੋ ਯਾਦ ਰੱਖਿਆ ਜਾਵੇਗਾ ਪਲੇਠੇ ਮੇਲੇ ਦੀ ਖੁਸ਼ੀ ਪੰਜਾਬੀ ਪੁਸ਼ਕਾਂ ਵਿਚ ਸੱਜੀਆਂ ਮੁਟਿਆਰਾਂ ਦੇ ਚਿਹਰਿਆ ਤੋ ਖਾਸ ਤੌਰ ਤੇ ਝਲਕ ਰਹੀ ਸੀ ਇਸ ਮੌਕੇ ਜੁੜੀਆਂ ਪੰਜਾਬਣਾਂ ਵਲੋ ਲੋਕ ਬੋਲੀਆ ਅਤੇ ਗਿੱਧੇ ਭੰਗੜੇ ਨਾਲ ਖੂਬ ਰੰਗ ਬੰਨ੍ਹਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਅਗਲੀ ਵਾਰ ਇਸ ਤੋ ਵੀ ਵਧੀਆਂ ਤਰੀਕੇ ਨਾਲ ਪ੍ਰੋਗਰਾਮ ਕਰਵਾਉਣਗੇ ਇਸ ਮੌਕੇ ਜੁੜੀਆ ਮੁਟਿਆਰਾਂ ਦਾ ਕਹਿਣਾ ਸੀ ਕਿ ਛੋਟੇ ਬੱਚਿਆ ਨੂੰ ਪੰਜਾਬੀ ਸਭਿਆਚਾਰ ਤੇ ਵਿਰਸੇ ਤੋ ਜਾਣੂ ਕਰਵਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਬਹੁਤ ਜਰੂਰ ਹਨ ਜਿੰਨਾਂ ਤੋ ਬੱਚਿਆ ਨੂੰ ਸਾਡੇ ਅਮੀਰ ਸਭਿਆਚਾਰ ਤੇ ਵਿਰਸੇ ਦੀ ਜਾਣਕਾਰੀ ਮਿਲ ਸਕੇ
ਕੰਨਚੇਲੋ ਵਿਚ ਤੀਆਂ ਦੇ ਮੇਲੇ ਵਿਚ ਜੁੜੀਆਂ ਪੰਜਾਬਣ ਮੁਟਿਆਰਾਂ, ਸਾਬੀ ਚੀਨੀਆ
https://youtu.be/k1qaeeW1ccs

Comments
Post a Comment