ਵਾਤਾਵਰਨ ਤੋਂ ਠੰਢੀਆਂ ਛਾਵਾਂ ਗੀਤ ਤੱਕ ਚਰਚਾ ਵਿਚ ਹੈ ਗਾਇਕ ਬਲਵੀਰ ਸ਼ੇਰਪੁਰੀ
ਵਾਤਾਵਰਣ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਅੱਜਕੱਲ੍ਹ ਠੰਢੀਆਂ ਛਾਵਾਂ ਗੀਤ ਨਾਲ ਚਰਚਾ ਵਿਚ ਹੈ। ਇਹ ਗੀਤ ਮਮਤਾ ਨੂੰ ਦਰਸਾਉਂਦਾ ਅਤੇ ਪਰਦੇਸੀ ਵਸਦੇ ਪੰਜਾਬੀ ਪੁਤਰਾਂ ਦੀ ਬੇਵਸੀ ਮਜਬੂਰੀ ਨੂੰ ਜਾਹਿਰ ਕਰਦਾ ਹੈ। ਗੀਤਕਾਰ ਬਿੰਦਰ ਕੋਲੀਆਂ ਵਾਲ ਜੀ ਦੀ ਕਲਮ ਤੋਂ ਲਿਖਿਆ ਅਤੇ ਹਰੀ ਅਮਿਤ ਜੀ ਦੇ ਮਿਊਜ਼ਿਕ ਵਿੱਚ ਸ਼ਿਗਾਰਿਆ ਦੋਨਾਂ ਰਿਕਾਰਡ ਕੰਪਨੀ ਦੇ ਬੈਨਰ ਹੇਠ ਜਾਰੀ ਹੋਇਆ ਅਤੇ ਡਰੈਕਟਰ ਐਡੀਟਰ ਕੁਲਦੀਪ ਸਿੰਘ ਜੀ ਦੇ ਵੀਡੀਓ ਦੀ ਚਰਚਾ ਸੰਗੀਤ ਪ੍ਰੇਮੀਆਂ ਵਿਚ ਛਿੜੀ ਹੋਈ ਹੈ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੁਣ ਤੱਕ ਅਨੇਕਾਂ ਸੱਭਿਆਚਾਰ ਗੀਤ ਗਾਕੇ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਵਾਤਾਵਰਨ, ਨਸ਼ਿਆਂ ਦਾ ਕਹਿਰ, ਜੁਗ ਜੁਗ ਜੀਓ, ਪਵਿੱਤਰ ਕਾਲੀ ਵੇਈਂ ਪੰਜ ਪਾਣੀ ਆਦਿ ਕੲੀ ਮਕਬੂਲ ਗੀਤ ਹਨ।
ਗੀਤਕਾਰ ਤੋਂ ਬਣਿਆ ਗਾਇਕ ਬਲਵੀਰ ਸ਼ੇਰਪੁਰੀ ਕਪੂਰਥਲੇ ਜ਼ਿਲ੍ਹੇ ਵਿੱਚ ਤਹਿਸੀਲ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨਜ਼ਦੀਕ ਪਿੰਡ ਸ਼ੇਰਪੁਰ ਸੱਧਾ ਵਿਖੇ ਪਿਤਾ ਸ੍ਰੀ ਸੁੱਚਾ ਰਾਮ ਜੀ ਦੇ ਘਰ ਮਾਤਾ ਨਸੀਬ ਕੌਰ ਜੀ ਦੇ ਕੁਖੋਂ ਪੈਦਾ ਹੋਇਆ ਹੈ। ਪਰਿਵਾਰ ਵਿੱਚ ਵੱਡੀਆਂ ਦੋ ਭੈਣਾਂ ਹਨ ਅਤੇ ਛੋਟਾ ਭਰਾ ਅਤੇ ਇੱਕ ਛੋਟੀ ਭੈਣ ਹੈ। ਬਲਵੀਰ ਸ਼ੇਰਪੁਰੀ ਭੈਣ ਭਰਾਵਾ ਵਿੱਚੋਂ ਤੀਜੇ ਸਥਾਨ ਤੇ ਹਨ।ਸਭ ਵਿਆਹੇ ਅਤੇ ਪਰਿਵਾਰਾਂ ਵਿੱਚ ਰਾਜ਼ੀ ਖੁਸ਼ੀ ਹਨ। ਗਾਇਕ ਬਲਵੀਰ ਸ਼ੇਰਪੁਰੀ ਜੀ ਦੇ ਧਰਮ ਪਤਨੀ ਮੀਨਾ ਰਾਣੀ ਅਤੇ ਤਿੰਨ ਬੱਚੇ ਹਨ।ਦੋ ਬੇਟੀਆਂ ਨਵਜੋਤ, ਪ੍ਰਭਜੋਤ ਅਤੇ ਇੱਕ ਬੇਟਾ ਹਰਮਨ ਹੈ। ਉਸਤਾਦ ਹਰਭਜਨ ਹਰੀ ਜੀ ਤੋਂ ਗਾਇਕੀ ਦੀ ਸਿੱਖਿਆ ਲੇਕੇ ਗੁਲਦਸਤਾ ਸੰਨ 2000 ਤੋ ਗਾਇਕੀ ਦੀ ਸ਼ੁਰੂਆਤ ਕੀਤੀ। ਹੁਣ ਤੱਕ ਦੇ ਸਹਿਯੋਗ ਲਈ ਸਾਬੀ ਚੀਨੀਆ ਜੀ, ਬਿੰਦਰ ਕੋਲੀਆਂ ਵਾਲ, ਨਿਰਵੈਲ ਸਿੰਘ ਢਿੱਲੋ ਤਾਸ਼ਪੁਰੀ, ਬਲਵਿੰਦਰ ਸਿੰਘ ਚਾਹਲ , ਗੁਰਜੀਤ ਸਿੰਘ ਝੰਡ, ਬਲਵਿੰਦਰ ਸਿੰਘ ਵਾਟਾਂ ਵਾਲੀ, ਲਖਵੀਰ ਲੱਖੀ, ਜਗਵੰਤ ਸਿੰਘ ਲਹਿਰਾ ਇਟਲੀ ਅਤੇ ਬੌਬੀ ਅਟਵਾਲ ਜੀ ਦਾ ਵਿਸ਼ੇਸ਼ ਸਹਿਯੋਗ ਦੱਸਦਾ ਹੈ।


Comments
Post a Comment