ਇਟਲੀ | ਸ਼ੇਰੇ ਪੰਜਾਬ ਮਹ੍ਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਵਾਉਣ ਕਾਰਵਾਈਆਂ ਆਰੰਭ

 ਇਟਲੀ | ਸ਼ੇਰੇ ਪੰਜਾਬ ਮਹ੍ਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਵਾਉਣ ਕਾਰਵਾਈਆਂ ਆਰੰਭ 

ਮਿਲਾਨ ਇਟਲੀ 25 ਅਗਸਤ (ਸਾਬੀ ਚੀਨੀਆ) ਪਾਕਿਸਤਾਨ ਵਿਚ ਸ਼ੇਰੇ ਪੰਜਾਬ ਮਹ੍ਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜੇ ਜਾਣ ਤੋ ਬਾਅਦ ਸਿੱਖ ਕੌਮ ਦੇ ਮਨ੍ਹਾ ਨੂੰ ਡੂੰਘੀ ਠੇਸ ਵੱਜੀ ਸੀ ਜਿਸ ਦਾ ਗੁੱਸਾ ਸਿੱਖਾਂ ਦੇ ਚਿਹਰਿਆ ਤੇ ਸਾਫ ਝਲਕ ਰਿਹਾ ਹੈ ਤੇ ਇੰਡੀਅਨ ਸਿੱਖ ਕਮਿਨਊਟੀ ਇਟਲੀ ਦੇ ਆਗੂਆਂ ਵੱਲੋ ਭਾਈ ਸੁਖਦੇਵ ਸਿੰਘ ਕੰਗ ਦੀ ਅਗਵਾਈ ਹੇਠ ਇਕ ਅਹਿਮ ਫੈਸਲਾ ਕੀਤਾ ਗਿਆ ਹੈ ਜਿਸ ਅਨੁਸਾਰ ਇਟਲੀ ਸਰਕਾਰ ਤੋ ਮਾਨਤਾ ਲੈਕੇ ਮਹਾ੍ਹਰਾਜਾ ਰਣਜੀਤ ਸਿੰਘ ਦਾ ਬੁੱਤ ਮਿਲਾਨ ਜਾ ਰੋਮ ਸ਼ਹਿਰਾਂ ਵਿਚ ਵੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਸੁਖਦੇਵ ਸਿੰਘ ਕੰਗ ਨੇ ਆਖਿਆ ਕਿ ਮਾਮਲਾ ਪੂਰੀ ਤਰ੍ਹਾ ਵਿਚਾਰ ਅਧੀਨ ਹੈ ਅਤੇ ਉਹ ਇਟਲੀ ਦੀਆਂ ਸਮੂਹ੍ਹ ਸਿੱਖ ਸੰਗਤਾਂ ਜੱਥੇਬੰਦੀਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਾਲ ਲੈਕੇ ਇਸ ਕਾਰਜ ਨੂੰ ਸੰਪੂਰਨ ਤੌਰ ਸਿਰ੍ਹੇ ਚੜਾਉਣ ਦੀ ਕਾਮਨਾ ਕਰਦੇ ਹਨ । 

   

 ਉਨਾਂ ਮੁਤਾਬਿਕ ਇਸ ਔਖੇ ਕਾਰਜ ਲਈ ਇਟਲੀ ਵਿਚ ਭਾਰਤੀ ਰਾਜਦੂਤ ਨਾਲ ਸਲਾਹ੍ਹ ਮਸ਼ਵਰਾ ਕਰਕੇ ਅਤੇ ਉਨਾਂ ਦੀ ਮਦਦ ਲੈਕੇ  ਇਸ ਕਾਰਜ ਨੂੰ ਨੇਪਰੇ ਚੜਾਇਆ ਜਾ ਸਕਦਾ ਹੈ ਜੇ ਅਜਿਹਾ ਹੋ ਜਾਦਾ ਹੈ ਤਾ ਇਹ ਇਟਲੀ ਦੇ ਸਿੱਖਾਂ ਦੀ ਬੜੀ ਵੱਡੀ ਪ੍ਰਾਪਤੀ ਹੋਵੇਗੀ ਦੱਸਣਯੋਗ ਹੈ ਕਿ ਸ, ਕੰਗ ਵੱਲੋ ਪੰਜਾਬੀ ਬੋਲੀ ਲਈ ਹਾਅ ਦਾ ਹੰਬਲਾ ਮਾਰਦਿਆ ਉੱਤਰੀ ਇਟਲੀ ਦੇ ਪੰਜ ਜਿਲ੍ਹਿਆਂ ਦੇ ਰੇਵਲੇ ਸਟੇਸ਼ਨਾਂ ਦੇ ਨਾਂ ਪੰਜਾਬੀ ਵਿਚ ਲਿਖਵਾਉਣ ਲਈ ਵੀ ਕੋਸਿ਼ਸਾਂ ਕਰ ਰਹੇ ਹਨ। 


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ