ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਟੁੱਟਣਾ ਬਰਦਾਸ਼ਤ ਤੋਂ ਬਾਹਰ . ਲਹਿਰਾ .ਕਾਲਰੂ

 ਮਿਲਾਨ ਇਟਲੀ  ਅਗਸਤ ( ਸਾਬੀ ਚੀਨੀਆ) ਲਾਹੌਰ ਸ਼ਹਿਰ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ  ਟੁੱਟਣ ਤੋ ਬਾਅਦ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਦੇ ਹਿਰਦੇ ਵਲੂਧੰਰਣ ਵਾਲੀ ਘਟਨਾ ਨੂੰ ਲੈਕੇ ਸਿੱਖਾਂ ਵਿਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ।  ਇਸ ਘਟਨਾ ਦੀ  ਸ਼੍ਰੋਮਣੀ ਅਕਾਲੀ ਦਲ ਇਟਲੀ ਇਕਾਈ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਅਤੇ ਯੂਥ ਆਗੂ ਸ. ਸੁਖਜਿੰਦਰ ਸਿੰਘ ਕਾਲਰੂ ਵੱਲੋਂ  ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆ ਕਿਹਾ ਗਿਆ ਹੈ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ 

 

ਜਦੋਂ ਸਿੱਖਾਂ ਦੀ ਆਨ , ਸ਼ਾਨ ਤੇ ਪਾਕਿਸਤਾਨ ਦੀਆਂ ਕੱਟੜ ਜਥੇਬੰਦੀਆਂ ਵੱਲੋਂ ਹਮਲਾ ਕੀਤਾ ਗਿਆ ਹੋਵੇ ਉਨ੍ਹਾਂ ਆਖਿਆ ਕਿ ਕੱਟੜਪੰਥੀਆਂ ਵੱਲੋਂ ਪਹਿਲਾਂ  ਹਿੰਦੂ  ਅਤੇ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇਨ੍ਹਾਂ ਦੀ ਹੋਂਦ ਨੂੰ ਖਤਮ ਕਰਨ ਦੀਆਂ ਨਿਕੰਮੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਕਾਲੀ ਆਗੂਆਂ ਨੇ ਕਿਹਾ ਕਿ  ਪਾਕਿਸਤਾਨ ਸਿੱਖਾਂ ਦੀਆਂ ਵਿਰਾਸਤੀ ਥਾਵਾਂ  ਦੀ ਸਾਭ ਸੰਭਾਲ ਕਰਨ ਵਿਚ ਪੂਰੀ ਤਰ੍ਹਾਂ ਨਕਾਮਯਾਬ ਹੋਇਆ ਹੈ ਤੇ ਦੇਸ਼ ਅੰਦਰ ਕੱਟੜਪੰਥੀਆਂ ਦਾ ਬੋਲਬਾਲਾ ਹੈ ਸ਼ਾਇਦ ਇਸੇ ਕਰਕੇ ਕੱਟੜਪੰਥੀ ਲੋਕਾਂ ਦੇ ਹਿਰਦੇ ਵਲੂੰਧਰਣ ਵਾਲੀਆਂ ਘਟਨਾਵਾ ਨੂੰ  ਅੰਜਾਮ ਦਿੰਦੇ ਰਹਿੰਦੇ ਹਨ ਇਸ ਗੰਭੀਰ ਮਸਲੇ ਤੇ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋ ਧਾਰੀ ਚੁੱਪ ਨੂੰ ਵੀ ਮੰਦਭਾਗਾ ਦੱਸਿਆ ਹੈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ