ਇਟਲੀ ! ਗ੍ਰ੍ਰੀਨ ਪਾਸ ਨਾ ਹੋਣ ਦੀ ਸੂਰਤ ਵਿਚ 1000 ਯੂਰੋ ਦਾ ਜੁਰਮਾਨਾ

    ਇਟਲੀ ! ਗ੍ਰ੍ਰੀਨ ਪਾਸ ਨਾ ਹੋਣ ਦੀ ਸੂਰਤ ਵਿਚ 1000 ਯੂਰੋ ਦਾ ਜੁਰਮਾਨਾ 

ਮਿਲਾਨ ਇਟਲੀ 29 ਅਗਸਤ (ਸਾਬੀ ਚੀਨੀਆ) ਇਟਲੀ ਸਰਕਾਰ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਲੈਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀ  ਜਿੱਥੇ ਇਕ ਪਾਸੇ 1 ਸਤੰਬਰ ਤੋ ਗ੍ਰੀਨ ਪਾਸ ਨੂੰ ਲਾਜਮੀ ਕਰ ਦਿੱਤਾ ਗਿਆ ਹੈ ਉੱਥੇ ਇਹ ਗ੍ਰੀਨ ਪਾਸ ਲੋਕਾਂ ਲਈ ਖਾਸ ਕਰਕੇ ਕਾਰੋਬਾਰੀ , ਅਦਾਰਿਆ ਹੋਟਲ, ਰੈਸਟੋਰੈਂਟ ਤੇ ਸੈਰ ਸਪਾਟੇ ਨਾਲ ਸਬੰਧਤ ਅਦਾਰਿਆ ਲਈ ਗ੍ਹਿਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜਿਸ ਦੀ ਤਾਜ੍ਹਾ ਮਿਸਾਲ ਉੱਤਰੀ ਇਟਲੀ ਦੇ ਸ਼ਹਿਰ (ਰਵੀਗੋ) ਦੇ "ਪੋਰਤਾ ਤੋਲੇ, ਤੋ ਮਿਲਦੀ ਹੈ ਜਿੱਥੇ ਸਥਾਨਿਕ ਪੁਲਿਸ ਵੱਲੋ ਪੀਜਾ ਖਾਣ ਆਏ ਗਾਹ੍ਹਕ ਨੂੰ 400 ਸੋ ਯੂਰੋ ਅਤੇ ਪੀਜਾ ਹੱਟ ਦੇ ਮਾਲਕ ਨੂੰ 1000 ਯੂਰੋ  ਦਾ ਜੁਰਮਾਨਾ ਕਰ ਦਿੱਤਾ ਗਿਆ ਹੈ। 

 

ਪ੍ਰਾਪਤ ਵੇਰਵਿਆ ਅਨੁਸਾਰ ਗਾਹ੍ਹਕ ਕੌਲ ਗ੍ਰੀਨ ਪਾਸ ਨਹੀ ਸੀ ਤੇ ਅੰਦਰ ਲੱਗੀਆ ਕੁਰਸੀ ਤੇ ਬੈਠਕੇ ਖਾਣਾ ਖਾਹ ਰਿਹਾ ਹੈ ਜਦ ਕਿ ਸਰਕਾਰੀ ਹਦਾਇਤਾਂ ਮੁਤਾਬਿਕ ਜਿਸ ਵਿਅਕਤੀ ਨੇ ਟੀਕਾ ਕਰਨ ਨਹੀ ਕਿਰਾਇਆ (ਗ੍ਰੀਨ ਪਾਸ ) ਨਹੀ ਲਿਆ ਉਹ ਹੋਟਲ ਕੈਫੇ ਬਾਰ ਵਗੈਰਾ ਦੇ ਅੰਦਰ ਬੈਠਕੇ ਖਾਣਾ ਨਹੀ ਖਾਹ ਸਕਦਾ ਜਿਸ ਤੇ ਕਾਰਵਾਈ ਕਰਦਿਆ ਸਥਾਨਿਕ ਪੁਲਿਸ ਵਲੋ ਗਾਹ੍ਹਕ ਅਤੇ ਮਾਲਕ ਦੌਹ੍ਹਾ ਨੂੰ ਜੁਰਮਾਨਾ ਕੀਤਾ ਗਿਆ ਹੈ ਸ਼ੋਸਲ ਮੀਡੀਆ ਤੇ ਇਸ ਖਬਰ ਦੀ ਖੂਬ ਚਰਚਾ ਹੋ ਰਹੀ ਹੈ ਇੱਥੇ ਇਹ ਵੀ ਦੱਸਣਯੌਗ ਹੈ ਇਟਲੀ ਚੋ ਬਹੁਤ ਸਾਰੇ ਕਰੋਨਾ ਵਾਇਰਸ ਦਾ ਟੀਕਾ ਕਰਨ ਨਾ ਕਰਵਾਉਣ ਲਈ ਬੇਜਿੱਦ ਹਨ 



ਇਟਲੀ ਰਹਿੰਦੇ ਸਾਰੇ ਭਾਰਤੀਆਂ ਨੂੰ ਅਪੀਲ ਹੈ ਕਿ ਇੰਨਾਂ ਗੱਲ੍ਹਾਂ ਦਾ ਧਿਆਨ ਜਰੂਰ ਰੱਖੋ 

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ