ਇਟਲੀ ਦੀਆਂ ਖੇਡ ਕਲੱਬਾਂ ਵੱਲੋ ਕਬੱਡੀ ਖਿਡਾਰੀ ਹਰਪ੍ਰੀਤ ਬੱਗਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

        ਇਟਲੀ ਦੀਆਂ ਖੇਡ ਕਲੱਬਾਂ ਵੱਲੋ ਕਬੱਡੀ ਖਿਡਾਰੀ ਹਰਪ੍ਰੀਤ ਬੱਗਾ ਮੌਤ ਤੇ ਦੁੱਖ ਦਾ ਪ੍ਰਗਟਾਵਾ

 


ਮਿਲਾਨ ਇਟਲੀ 11 ਮਾਰਚ (ਸਾਬੀ ਚੀਨੀਆ ) ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ (ਬੱਗਾ ਧਨੌਲਾ) ਦੀ ਅਚਾਨਕ ਹੋਈ ਮੌਤ ਤੇ ਇਟਲੀ ਦੀਆਂ ਵੱਖ ਵੱਖ ਖੇਡ ਕਲੱਬਾਂ ਅਤੇ ਖੇਡ ਪ੍ਰਮੋਟਰਾਂ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਬੱਗਾ ਧਨੌਲਾ ਦੀ ਮੌਤ ਤੇ ਦੱੁਖ ਦਾ ਪ੍ਰਗਟਾਵਾ ਕਰਦਿਆ ਇਟਲੀ ਤੋ ਕਾਂਗਰਸ ਦੇ ਸੀਨੀ, ਲੀਡਰ ਸੁਖਚੈਨ ਸਿੰਘ ਮਾਨ ਆਖਿਆ ਕਿ ਬੱਗੇ ਨੇ ਛੋਟੀ ਉਮਰੇ ਵੱਡੀਆ ਮੱਲ੍ਹਾ ਮਾਰੀਆ ਉਨਾਂ ਦੇ ਅਚਾਨਕ ਅਕਾਲ ਚਲਾਣੇ ਨੇ ਕਬੱਡੀ ਜਗਤ ਨੂੰ ਕਦੇ ਨਾ ਪੂਰਾ ਹੋਣਾ ਵਾਲਾ ਘਾਟਾ ਪਇਆ ਹੈ। ਇਸ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆ ਵਿਚ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸਵਿਟਜਰਲੈਂਡ, ਪ੍ਰਭਜੋਤ ਸਿੰਘ ਇਟਲੀ, ਦਿਲਬਾਗ ਸਿੰਘ ਚਾਨਾ , ਹਰਕੀਤ ਸਿੰਘ ਚਾਹਲ, ਹਰਪ੍ਰੀਤ ਸਿੰਘ ਜੀਰ੍ਹਾ, ਸੋਢੀ ਮਕੌੜਾ, ਨੌਨਿਹਾਲ ਸਿੰਘ, ਸ਼ਹੀਦ ਊਧਮ ਸਿੰਘ ਕਲਚਰ ਸਿੰਘ ਰੋਮ, ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਲਵੀਨੀਉ, ਸ੍ਰੀ ਮੁਲਖ ਰਾਜ, ਸ਼ਹੀਦ ਭਗਤ ਸਪੋਰਟਸ ਕਲੱਬ ਅਰੇਸੋ , ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਰਾਜੂ ਰਾਮੂਵਾਲੀਆ, ਪ੍ਰਸਿੱਧ ਕੁਮੈਂਟਟਰ ਬੱਬੂ ਜਲੰਧਰੀ , ਨਰਿੰਦਰਪਾਲ ਸਿੰਘ ਤਾਜਪੁਰੀ ਆਦਿ ਦੇ ਨਾਂ ਜਿਕਰਯੋਗ ਹਨ ।

Comments

Popular posts from this blog

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ