ਸ੍ਰੀ ਗੁਰੂ ਰਾਵਿਦਾਸ ਮਹਾਰਾਜ ਦੇ ਪ੍ਰਗਟ ਦਿਹਾੜੇ ਮੌਕੇ ਧਾਰਮਿਕ ਗੀਤ "ਸੱਚ ਦਾ ਸਬਕ, ਰਿਲੀਜ਼

ਰੋਮ ਇਟਲੀ 20 ਮਾਰਚ (ਬਿਊਰੋ) ਨਿਵੇਕਲੀ ਅਵਾਜ਼ ਅਤੇ ਗਾਇਨ ਸ਼ੈਲੀ ਨਾਲ ਸੰਗੀਤ ਖੇਤਰ ਵਿਚ ਵੱਖਰੀ ਪਹਿਚਾਣ ਬਣਾਉਣ ਵਾਲੇ ਵਿਸ਼ਵ ਪ੍ਰਸਿੱਧ ਗਾਇਕ ਬਲਬੀਰ ਸ਼ੇਰਪੁਰੀ ਨੇ ਆਪਣੀਆ ਮਾਣਮੱਤੀਆਂ ਪ੍ਰਾਪਤੀਆ ਵਿਚ ਵਾਧਾ ਕਰਦੇ ਹੋਏ ਸ੍ਰੀ ਗੁਰੂ ਰਾਵਿਦਾਸ ਮਹ੍ਹਾਰਾਜ ਜੀ ਦੇ 644 ਵੇਂ ਪ੍ਰਕਾਸ਼ ਪੁਰਵ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ਰਿਕਾਰਡ ਕਰਵਾਇਆ ਗਿਆ ਹੈ। "ਜੀ ਮਿਊਜਿਕ , ਦੇ ਬੈਨਰ ਹੇਠ ਰਿਕਾਰਡ ਹੋਏ ਧਾਰਮਿਕ ਗੀਤ "ਸੱਚ ਦਾ ਸਬਕ, ਨੂੰ ਹਰ ਪਾਸਿਉ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਰਿਲੀਜ਼ ਕੀਤੇ ਧਾਰਮਿਕ ਗੀਤ ਨੂੰ ਸੰਗੀਤਕਾਰ ਹਰੀ ਅਮਿਤ ਵਲੋ ਸੰਗੀਤਕ ਧੁੰਨਾਂ ਵਿਚ ਪਰੋਇਆ ਗਿਆ ਹੈ ਜਦ ਕਿ ਵੀਡੀੳ ਕੁਲਦੀਪ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ ਇਸ ਧਾਰਮਿਕ ਉਪਰਾਲੇ ਨੂੰ ਸਰੋਤਿਆ ਤੱਕ ਪਹਿਚਾਉਣ ਲਈ ਗਿਆਨੀ ਸੁਰਿੰਦਰ ਸਿੰਘ (ਵਿਲੈਤਰੀ) ਭਾਈ ਹਰਦੀਪ ਸਿੰਘ ਬੁਡੇਲ ਪ੍ਰਧਾਨ ਗੁਰਦੁਆਰਾ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ, ਮੇਜਰ ਸਿੰਘ (ਸਮਾਜ ਸੇਵੀ) ਭਾਈ ਦਇਆਨੰਦ ਸਿੰਘ (ਲਾਦੀਸਪੋਲੀ) ਪ੍ਰਸਿੱਧ ਕਾਰੋਬਾਰੀ ਲਵਲੀ ਸਾਂਈ, ਸ੍ਰੀ ਦਲਬੀਰ ਭੱਟੀ , ਸੁਖਚੈਨ ਸਿੰਘ ਮਾਨ ਅਤੇ ਗੁਵਿੰਦਰ ਕੁਮਾਰ ਬਿੱਟੂ ਵਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ। ਗੀਤ ਦੇ ਪੋਸਟਰ ਨੂੰ ਮੇਜਰ ਸਿੰਘ ਦਲਬੀਰ ਭੱਟੀ ,ਲੋਕ ਗਾਇਕ ਬਲਜੀਤ ਵਿੱਕੀ ਤੇ ਬਖਸ਼ੀਸ਼ ਸਿੰਘ ਵੱਲੋ ਸੁਨਾਤਨ ਧਰਮ ਮੰਦਿਰ ਲਵੀਨੀੳ (ਰੋਮ) ਵਿਖੇ ਰਿਲੀਜ਼ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। 

         "ਸੱਚ ਦਾ ਸਬਕ , ਗੀਤ ਦਾ ਪੋਸਟਰ ਰਿਲੀਜ਼ ਕਰਦੇ ਹੋਏ ਪਤਵੰਤੇ , 


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ