ਗਾਇਕ ਬਲਜੀਤ ਵਿੱਕੀ ਦਾ ਭਜਨ "ਜਿੰਦਗੀ ਦੀ ਡੋਰ, ਰਿਲੀਜ਼

 ਮਿਲਾਨ ਇਟਲੀ 20 ਮਾਰਚ (ਸਾਬੀ ਚੀਨੀਆ) ਇਟਲੀ ਦੇ ਮਸ਼ਹੂਰ ਗਾਇਕ ਬਲਜੀਤ ਵਿੱਕੀ ਦੀ ਅਵਾਜ਼ ਵਿਚ ਰਿਕਾਰਡ ਕੀਤਾ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦੇ ਰੰਗ ਵਿਚ ਰੰਗਿਆ ਬਿਲਕੁਲ ਨਵਾਂ ਭਜਨ "ਜਿੰਦਗੀ ਦੀ ਡੋਰ , ਪਿਛਲੇ ਦਿਨੀ ਸੁਨਾਤਨ ਧਰਮ ਮੰਦਿਰ ਕਮੇਟੀ ਲਵੀਨੀਉ ਤੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ । ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੇ ਦਿਹਾੜੇ ਮੌਕੇ ਰਿਲੀਜ਼ ਕੀਤੇ ਇਸ ਭਜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗਾਇਕ ਬਲਜੀਤ ਵਿੱਕੀ ਨੇ ਦੱਸਿਆ ਕਿ ਵੀਡੀਉ ਫਿਲਮਾਕਣ ਇਟਲੀ ਦੀਆ ਵੱਖ ਵੱਖ ਥਾਵਾ ਉੱਤੇ ਫਿਲਮਾਇਆ ਗਿਆ ਹੈ ਜੇ,ਬੀ,ਡੀ ਪ੍ਰੋਡਕਸ਼ਨ ਤੇ ਸਿ਼ਵਮ ਬਿਰਕ ਦੀ ਪੇਸ਼ਕਾਰੀ ਹੇਠ ਰਿਲੀਜ਼ ਕੀਤੇ ਭਜਨ ਨੂੰ ਜੱਸ ਬਰਾੜ ਵੱਲੋ ਸੰਗੀਤਕ ਧੁੰਨਾਂ ਨਾਲ ਸਿ਼ੰਗਾਰਿਆ ਹੈ।  

    ਇਸ ਮੌਕੇ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ , ਉੱਘੇ ਕਾਰੋਬਾਰੀ ਸ, ਮੇਜਰ ਸਿੰਘ, ਬਖਸ਼ੀਸ਼ ਸਿੰਘ ਠੱਟਾ ਸਮੇਤ ਕਈ ਹੋਰ ਮਾਣਮੱਤੀਆ ਸ਼ਖਸ਼ੀਅਤਾਂ ਵੀ ਮੌਜੂਦ ਸਨ ਜਿੰਨਾਂ ਵੱਲੋ ਗਾਇਕ ਬਲਜੀਤ ਵਿੱਕੀ ਨੂੰ ਧਾਰਮਿਕ ਉਪਰਾਲੇ ਲਈ ਮੁਬਾਰਕਬਾਦ ਆਖਿਆ ਗਿਆ । 


Comments