ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਏ ਸਵਾ ਰੁਪਏ ਨਾਲ ਅਨੰਦ ਕਾਰਜ, ਗੁਰਦੁਆਰਾ ਸਾਹਿਬ ਨੂੰ ਦਿੱਤਾ ਇੱਕ ਲੱਖ ਰੁਪਈਆ

 

  • ਬਲਵਿੰਦਰ ਸਿੰਘ ਧਾਲੀਵਾਲ
    ਸੁਲਤਾਨਪੁਰ ਲੋਧੀ,
    ਪੰਜਾਬ ਨੂੰ  ਮੇਲਿਆਂ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇਸ ਰੰਗਲੇ ਪੰਜਾਬ ਦੇ ਦੁੱਖ-ਸੁੱਖ ਵੀ ਸਾਂਝੇ ਤੌਰ ਤੇ ਹੁੰਂਦੇ ਹਨ। ਪੰਜਾਬ ਦਾ ਵਿਆਹ ਵੀ ਇੱਕ ਵੱਖਰੀ ਕਿਸਮ ਦੇ ਹੁੰਦੇ ਹਨ। ਜੇ ਗੱਲ ਆਪਾ ਪੰਜਾਬ ਦੀ ਕਰੀਏ ਤਾਂ ਪੰਜਾਬ ਵਿਚ ਰੋਜਾਨਾ ਹੀ ਕਈ ਵਿਆਹ ਹੋ ਰਹੇ ਹਨ। ਪਰ ਇੱਕ ਵਿਆਹ ਦੇ ਚਰਚੇ ਦੂਰ ਤੱਕ ਹੋ ਗਏ ਹਨ। ਦਰਅਸਲ ਵਿਚ ਇਹ ਵਿਆਹ ਹੈ ਹੀ ਅਨੋਖਾ ਸੀ। ਜੋ ਅੱਜ ਤੱਕ ਪੰਜਾਬ ਚ ਨਹੀਂ ਹੋਇਆ ਹੋਣਾ। ਇਸ ਵਿਆਹ ਦੇ ਬਾਰੇ ਵਿਚ ਸਾਰੇ ਸਿਫਤਾਂ ਹੀ ਕਰ ਰਹੇ ਹਨ। ਇਹ ਵਿਆਹ ਪੰਜਾਬ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਹੋਇਆ ਹੈ।
     
      ਜ਼ਿਕਰਯੋਗ ਹੈ ਕਿ ਵਿਦੇਸ਼ ਵਿੱਚੋਂ ਆਏ ਬਲਬੀਰ ਸਿੰਘ ਥਿੰਦ ਅਤੇ ਜਸਵਿੰਦਰ ਕੋਰ ਦੇ ਸਪੁੱਤਰ ਗੁਰਸਿਮਰਨ ਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਕੌਰ ਸੁਪੱਤਰੀ ਦੀਦਾਰ ਸਿੰਘ ਪਿੰਡ ਬਾਹਮਣੀਆਂ ਦੇ ਨਾਲ ਪੂਰਨ ਗੁਰਮਾਰਿਆਦਾ ਅਨੁਸਾਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਹਾਲ ਵਿਖੇ ਬਿਲਕੁਲ ਸਾਦੇ ਢੰਗ ਨਾਲ ਸਵਾ ਰੁਪਏ ਦੇ ਸ਼ਗਨ ਨਾਲ ਅਤੇ ਬਗੈਰ ਕਿਸੇ ਵੀ ਰਿਸ਼ਤੇਦਾਰ ਜਾਂ ਸਕੇ ਸਬੰਧੀਆਂ ਦੋਸਤਾਂ ਮਿੱਤਰਾਂ ਤੋਂ ਕੋਈ ਵੀ ਸ਼ਗਨ ਜਾਂ ਤੋਹਫ਼ਾ ਨਹੀ ਲਿਆ ਗਿਆ । ਵਿਆਹ ਵਾਲੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਲੜਕੇ ਦੇ ਬਲਵਿੰਦਰ ਸਿੰਘ ਕੜ੍ਹਾਲਾਂ (ਤਾਇਆ ਜੀ) ਹਰਵਿੰਦਰ ਕੋਰ (ਤਾਈ ਜੀ) ਅਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਬੀਬੀ ਜਗੀਰ ਕੌਰ,  ਬਲਾਕ ਸੰਮਤੀ ਚੈਅਰਮੈਨ ਰਜਿੰਦਰ ਸਿੰਘ ਤਕੀਆ, ਜੋਗਿੰਦਰ ਸਿੰਘ ਜਾਲਫ ਗਿੱਦੜਪਿੰਡੀ  , ਪਾਲ ਸਿੰਘ ਅਮਰੀਕਾ ਸ਼ਾਮਿਲ ਹੋਏ । ਇਸ ਮੌਕੇ ਬਲਵਿੰਦਰ ਸਿੰਘ ਜਾਲਫ (ਗਿਦੜ ਪਿੰਡੀ) ਨੇ ਵਿਦੇਸ਼ ਤੋਂ ਨਵੀਂ ਵਿਆਹੀ ਜੋੜੀ ਲਈ ਸ਼ੁਭ ਇੱਛਾਵਾਂ ਤੇ ਥਿੰਦ ਪਰਿਵਾਰ ਨੂੰ ਖਾਸ ਵਧਾਈਆਂ ਭੇਜੀਆਂ। ਅਤੇ ਉਨ੍ਹਾਂ ਕਿਹਾ ਕਿ ਸਾਡੇ ਸਮਾਜ ਨੂੰ ਇਸ ਵਿਆਹ ਤੋਂ ਸੇਧ ਲੈਣ ਦੀ ਲੋੜ ਹੈ।

    ਪਰਿਵਾਰ ਵਾਲਿਆਂ ਅਤੇ ਵਿਆਹ ਵਾਲੇ ਮੁੰਡੇ-ਕੁੜੀ ਦਾ ਕਹਿਣਾ ਹੈ ਕਿ "ਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ"  ਉਹ ਸਾਦੇ ਢੰਗ ਨਾਲ ਵਿਆਹ ਕਰਨਾ ਚਾਹੁੰਦੇ ਸਨ ਅਤੇ ਪਰਿਵਾਰ ਵਾਲਿਆਂ  ਕਿਹਾ ਕਿ ਉਨ੍ਹਾਂ ਨੇ ਸਾਦੇ ਢੰਗ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ।ਇਸ ਵਿਆਹ ਦੀ ਪੂਰੇ ਇਲਾਕੇ ਵਿਚ ਚਰਚਾ ਹੈ ਅਤੇ  ਲੜਕੇ ਦੇ ਪਿਤਾ ਬਲਬੀਰ ਸਿੰਘ ਥਿੰਦ ਵੱਲੋਂ ਇਸ ਸਾਦੇ ਢੰਗ ਨਾਲ ਕੀਤੇ ਕਾਰਜ ਦੀ ਸਮੂਹ ਇਲਾਕਾ ਨਿਵਾਸੀਆਂ ਨੇ ਸ਼ਲਾਘਾ ਕੀਤੀ ਤੇ ਇਹ ਇੱਕ ਸਮਾਜ ਲਈ ਰਾਹ ਦਸੇਰਾ ਕਾਰਜ ਦੱਸਿਆ

Comments