ਇਟਲੀ ਦੇ ਰਾਜਦੂਤ ਨੇ ਖਾਲਸਾ ਪੰਥ ਨੂੰ ਦਿੱਤੀਆ ਵਧਾਈਆਂ
ਇਟਲੀ ਦੇ ਰਾਜਦੂਤ ਨੇ ਖਾਲਸਾ ਪੰਥ ਨੂੰ ਦਿੱਤੀਆ ਵਧਾਈਆਂ
ਮਿਲਾਨ ਇਟਲੀ 22 ਜਨਵਰੀ (ਸਾਬੀ ਚੀਨੀਆ) ਇਟਲੀ ਦੇ ਭਾਰਤ ਸਥਿਤ ਰਾਜਦੂਤ ਵਿਚੈਂਸਾ ਦੀ ਲੂਕਾ ਵਲੋ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਨੂੰ ਸਾਹਿਬੇ ਕਮਾਲ ਦਸਵੀ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ 354 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆ ਹਨ । ਸ੍ਰੀ ਲੂਕਾ ਵਲੋ ਸ਼ੋਸਲ ਮੀਡੀਏ ਉੱਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਸ਼ੇਅਰ ਕਰਦਿਆ ਇਟਲੀ ਅਤੇ ਭਾਰਤੀ ਝੰਡੇ ਨੂੰ ਸਨਮਾਨ੍ਹ ਦਿੰਦਿਆ ਇੰਗਲਿਸ਼ ਅਤੇ ਹਿੰਦੀ ਭਾਸ਼ਾ ਦਾ ਪ੍ਰਯੋਗ ਕਰਦਿਆ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਿਆ ਸ਼ੋਸ਼ਲ ਮੀਡੀਏ ਤੇ ਸੰਦੇਸ਼ ਸਾਝਾਂ ਕੀਤਾ ਹੈ।

Comments
Post a Comment