ਮਰਹੂਮ ਗਾਇਕ ਦਿਲਸ਼ਾਦ ਅਖਤਰ ਦੀ ਯਾਦ ਵਿਚ ਸਭਿਆਚਾਰਕ ਮੇਲਾ ਕਰਵਾਇਆ

ਮਿਲਾਨ ਇਟਲੀ 2 ਫਰਵਰੀ (ਸਾਬੀ ਚੀਨੀਆ) ਸਾਲਾਂ ਪਹਿਲਾ ਇਕ ਹਾਦਸੇ ਵਿਚ ਸੰਗੀਤ ਪ੍ਰੇਮੀਆ ਨੂੰ ਸਦੀਵੀ ਵਿਛੋੜੇ ਦੇ ਗਏ ਮਰਹੂਮ ਪੰਜਾਬੀ ਗਾਇਕ ਦਿਲਸ਼ਾਦ ਅਖਤਰ ਦੀ ਯਾਦ ਵਿਚ ਗੁਰ-ਦਿਲ ਆਰਟ ਕਲੱਬ,ਮਾਛੀਵਾੜਾ ਸਾਹਿਬ ਵਲੋ 15 ਵਾਂ ਸਲਾਨਾ ਸਭਿਆਚਾਰਕ ਮੇਲਾ ਬੜੀ ਸਾਨੋ ਸ਼ੋਕਤ ਨਾਲ ਕਰਵਾਇਆ ਗਿਆ ਸ੍ਰੀ ਦਿਲਸ਼ਾਦ ਅਖਤਰ ਦੀ ਯਾਦ ਵਿਚ ਕਰਵਾਏ ਸਲਾਨਾ ਮੇਲੇ ਵਿਚ ਸੰਗੀਤ ਇੰਡਸਟਰੀ ਵਿਚ ਵੱਡਾ ਨਿਮਾਣਾ ਖੱਟ ਚੁੱਕੇ ਗਾਇਕ ਜੈਸਮੀਨ ਅਖਤਰ,ਗੁਰਦੇਵ ਸੰਧੂ, ਹਾਕਮ ਬਖਤੜੀ ਵਾਲਾ, ਸ਼ਰੀਫ ਦਿਲਦਾਰ, ਦਲਵਿੰਦਰ ਦਿਆਲਪੁਰੀ,ਕਰਨੈਲ ਸਿਵੀਆ,ਬਲਵੀਰ ਸ਼ੇਰਪੁਰੀ, ਜਸਪਾਲ ਜੱਸੀ ਤੇ ਸਰਬਜੀਤ ਬੁੱਗਾ ਸਮੇਤ ਪੰਜਾਬ ਦੇ ਅਨੇਕਾਂ ਕਲਾਕਾਰਾਂ ਨੇ ਆਪੋ ਆਪਣੇ ਹਿੱਟ ਗੀਤਾਂ ਨਾਲ ਹਾਜਰੀ ਭਰਕੇ ਮੇਲੇ ਨੂੰ ਸਿਖਰਾਂ ਤੱਕ ਪਹੁੱਚਾਇਆ । 

          ਇਸ ਦੌਰਾਨ ਅਖਤਰ ਪ੍ਰਵਾਰ ਤੇ ਕਲੱਬ ਵੱਲੋ ਪੁੱਜੀਆਂ ਹੋਈਆਂ ਸ਼ਖੀਅਤਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਮਨਾਨਿ੍ਤ ਵੀ ਕੀਤਾ ਗਿਆ, ਗੁਰ-ਦਿਲ ਆਰਟ ਕਲੱਬ ਮਾਛੀਵਾੜਾ ਦੇ ਸਮੂਹ੍ਹ ਮੈਂਬਰਾਂ ਵੱਲੋ ਦੋਆਬੇ ਦੇ ਮਸ਼ਹੂਰ ਗਾਇਕ ਬਲਵੀਰ ਸ਼ੇਰਪੁਰੀ ਵਲੋ ਦਿਲਸ਼ਾਦ ਅਖਤਰ ਨੂੰ ਸ਼ਰਧਾਜਲੀ ਦੇ ਰੂਪ ਵਿਚ ਗਾਏ ਗੀਤ "ਸਾਨੂੰ ਪ੍ਰਦੇਸੀਆ ਨੂੰ ਯਾਦ , ਕਰਕੇ ਦਾ ਪੋਸਟਰ ਵੀ ਰਿਲੀਜ਼ ਕਰਕੇ ਉਨਾਂ ਨੂੰ ਪੰਜਾਬੀ ਸੰਗੀਤ ਜਗਤ ਵਿਚ ਗਾਏ ਜਾ ਰਹੇ ਅਣਮੁੱਲੇ ਯੋਗਦਾਨ ਲਈ ਉਚੇਚੇ ਤੌਰ ਤੇ ਸਨਮਾਨਿ੍ਹਤ ਕੀਤਾ ਇਸ ਦੌਰਾਨ  ਗੁਰਦੇਵ ਸੰਧੂ (ਪ੍ਰਧਾਨ) ਦਾਰਾ ਰਾਣਵਾਂ ਹਾਕਮ ਬਖਤੜੀਵਾਲਾ, ਦਲਵਿੰਦਰ ਦਿਆਲਪੁਰੀ, ਸੋਹਣ ਸਿੰਕਦਰ , ਸ਼ਰੀਫ ਦਿਲਦਾਰ , ਮੰਗਾ ਗਿੱਲ, ਗੁਰਦਾਸ ਖੇੜਾ, ਰਣਜੀਤ ਮਣੀ, ਅਮਿ੍ਰਤ ਸੰਧੂ ਤੇ ਜਸਵੰਤ ਰੱਤੂ,ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ । 



Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ