ਹੁਣ! ਇਟਲੀ ਦੇ ਰੇਲਵੇ ਸਟੇਸ਼ਨਾਂ ਦੇ ਨਾਂ ਵੀ ਲਿਖੇ ਜਾਣਗੇ ਪੰਜਾਬੀ ਵਿਚ

                                             ਪੰਜਾਬੀ ਭਾਸ਼ਾ ਲਈ ਮਾਣ ਵਾਲੀ ਗੱਲ 

ਮਿਲਾਨ ਇਟਲੀ 6 ਜਨਵਰੀ (ਸਾਬੀ ਚੀਨੀਆ) 90 ਦੇ ਦਹਾਕੇ ਤੋ ਬਾਅਦ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਵਿਚ ਆਏ ਸਿੱਖਾਂ ਵਲੋ ਆਪਣੀ ਪਹਿਚਾਣ ਕਾਇਮ ਕਰਨ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾ ਰਹੀ ਹੈ ਜਿਸ ਦੇਸ਼ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਰਤ੍ਹਾ ਜਿੰਨਾਂ ਗਿਆਨ ਨਹੀ ਸੀ ਅੱਜ ਉੱਸੇ ਦੇਸ਼ ਵਿਚ 70 ਤੋ ਵੱਧ ਗੁਰਦੁਆਰਾ ਸਾਹਿਬ ਤੇ ਮੰਦਿਰਾਂ ਦਾ ਹੋਣਾਂ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।

                           


             

                                   ਇੰਡੀਅਨ ਸਿੱਖ ਕਮਿਨਊਟੀ ਇਟਲੀ ਵੱਲੋ ਪੰਜਾਬੀ ਬੋਲੀ ਦੀ  ਚੜ੍ਹਦੀ ਕਲ੍ਹਾ ਲਈ ਕੀਤੀਆ ਰਹੀਆਂ ਕੋਸਿ਼ਸਾਂ ਨੂੰ ਵੀ ਬੂਰ ਪੈਂਦਾ ਨਜਰ ਆਇਆ ਹੈ ਪ੍ਰੈਸ ਨਾਲ ਗੱਲਬਾਤ ਕਰਦਿਆ "ਇੰਡੀਅਨ ਸਿੱਖ ਕਮਨਿਊਨਟੀ, ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਆਉਦੇ ਕੁਝ ਸਮੇ ਵਿਚ ਉੱਤਰੀ ਇਟਲੀ ਦੇ 5 ਵੱਡੇ ਰੇਲਵੇ ਸਟੇਸ਼ਨਾ ਦੇ ਨਾਂ ਪੰਜਾਬੀ ਬੋਲੀ ਵਿਚ ਲਿਖੇ ਜਾਣਗੇ ਜਿਸ ਲਈ ਪ੍ਰਸ਼ਾਸ਼ਨ ਨਾਲ ਸਾਰੀ ਪਰਕਿਰਿਆ ਲੱਗਭਗ ਨਪੇਰ੍ਹੇ ਚੜ੍ਹ ਚੁੱਕੀ ਹੈ ਤੇ ਹੁਣ ਉਹ ਦਿਨ ਦੂਰ ਨਹੀ ਜਦ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਉੱਤਰੀ ਇਟਲੀ ਦੇ 5 ਰੇਲਵੇ ਸਟੇਸ਼ਨਾਂ ਦੇ ਨਾਂ ਅੰਗਰਜੀ ਦੇ ਨਾਲ ਪੰਜਾਬੀ ਵਿਚ ਲਿਖੇ ਜਾਣਗੇ ਸ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੇ ਨਾਂ ਵਾਲਾ ਆ ਇਤਿਹਾਸਿਕ ਦਿਨ ਬਹੁਤ ਜਲਦੀ ਹੀ ਚੜ੍ਹੇਗਾ ਜਿਸ ਦਿਨ ਇਟਲੀ ਦੇ 5 ਰੇਲਵੇ ਸਟੇਸ਼ਨਾਂ ਦੇ ਨਾਂ ਪੰਜਾਬੀ ਵਿਚ ਲਿਖੇ ਹੋਣਗੇ ਇੱਥੇ ਵੀ ਦੱਸਣਯੋਗ ਹੈ ਕਿ ਸੁਖਦੇਵ ਸਿੰਘ ਕੰਗ ਉਹੀ ਸਖਸ਼ ਹਨ ਜਿੰਨਾਂ ਨੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਧੀ ਦਾ ਜੱਦੀ ਘਰ ਥੋੜਾ ਪਹਿਲਾ ਹੀ ਖਰੀਦਿਆ ਹੈ ਤੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਦੇ ਬ੍ਰੇਸ਼ੀਆ, ਬੈਰਗਾਮੋ, ਮਾਨਤੋਵਾ, ਮੋਧਨਾ,ਵਿਰੋਨਾ ਤੇ ਰਿਜੋਮਿਲੀਆ ਇਲਾਕਿਆ ਵਿਚ ਵੱਡੀ ਤਦਾਦ ਵਿਚ ਪੰਜਾਬੀ ਰਹਿੰਦੇ ਹਨ। 



Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ