ਪੰਜਾਬੀਆਂ ਦੇ ਵਿਆਹ ਚੋ ਇਟਲੀ ਦੇ ਗੋਰਿਆ ਨੂੰ ਚੜਿ੍ਆ ਜਾਗੋ ਦਾ ਚਾਅ
ਮਿਲਾਨ ਇਟਲੀ 28 ਜਨਵਰੀ (ਸਾਬੀ ਚੀਨੀਆ) ਪੰਜਾਬੀ ਸਭਿਆਚਾਰ ਅਤੇ ਵਿਰਸਾ ਕਿੰਨਾ ਅਮੀਰ ਤੇ ਪ੍ਰਭਾਵਸ਼ਾਲੀ ਹੈ ਇਸ ਗੱਲ ਨੂੰ ਲਫਜ਼ਾਂ ਵਿਚ ਬਿਆਨ ਕਰਨਾ ਸਮੁੰਦਰ ਦੇ ਪਾਣੀ ਨੂੰ ਘੜੇ ਵਿਚ ਬੰਦ ਕਰਨ ਦੇ ਬਰਾਬਰ ਹੈ ਪੰਜਾਬੀ ਗੀਤਾਂ ਤੇ ਭੰਗੜਾ ਪਾਉਣਾ, ਪੰਜਾਬੀ ਸੂਟ ਪਹਿਨਣ ਦੀਆ ਸ਼ੋਕੀਨ ਗੋਰੀਆ ਤੇ ਪੰਜਾਬੀ ਖਾਣਿਆ ਦੇ ਸ਼ੌਕੀਨ ਲੋਕ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਅਕਸਰ ਵੇਖੇ ਹੋਣਗੇ ਪਰ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋ ਇਕ ਪੰਜਾਬੀ ਵਿਆਹ ਸਮਾਗਮ ਵਿਚ ਇਟਾਲੀਅਨ ਗੋਰੇ ਗੋਰੀਆ ਨੂੰ ਸਿਰਾ ਤੇ ਜਾਗੋ ਚੁੱਕਕੇ ਵਿਆਹ ਦੇ ਜਸ਼ਨ ਮਨਾਉਦਿਆ ਵੇਖਿਆ ਗਿਆ। ਨਜਾਰਾਂ ਵੇਖਿਆ ਹੀ ਬਣਦਾ ਸੀ ਜਦੋ ਕੁਝ ਇਟਾਲੀਅਨ ਲੋਕ "ਜੱਟਾ ਜਾਗ ਵਈ ਹੁਣ ਜਾਗੋ ਆਈ ਹੈ ਗੀਤ ਗੁਣ ਗਣਾਉਦੇ ਤੇ ਡੰਡੇ ਖੜਾਕਾਉਦੇ ਹੋਏ ਭੰਗੜੇ ਪਾ ਰਹੇ ਸਨ।
ਮਿੰਨੀ ਪੰਜਾਬ ਕਰਕੇ ਜਾਣੇ ਜਾਂਦੇ ਜਿਲ੍ਹਾ ਲਾਤੀਨਾ ਦੇ ਸ, ਜੈਮਲ ਸਿੰਘ ਗਾਖਲ ਦੀ ਹੋਣਹਾਰ ਸਪੁੱਤਰੀ ਗੁਰਪ੍ਰੀਤ ਕੌਰ ਦੇ ਵਿਆਹ ਦੀ ਜਾਗੋ ਵਿਚ ਪਹੁੱਚੇ ਇਟਾਲੀਅਨ ਮਹਿਮਾਨਾਂ ਵੱਲੋ ਜਾਗੋ ਕੱਢਦੇ ਸਮੇ ਪੰਜਾਬੀ ਰੰਗ ਵਿਚ ਰੰਗਿਆ ਨੇ ਖੁਬ ਰੌਣਕਾਂ ਲਾਈਆ ਜਾਗੋ ਪਾਰਟੀ ਵਿਚ ਪਹੁੱਚੀਆ ਮਹਿਮਾਨ ਗੋਰੀਆ ਨੇ ਪੰਜਾਬੀ ਸੂਟ ਵੀ ਪਾਏ ਹੋਏ ਸਨ ਜੋ ਕਿ ਪੰਜਾਬੀ ਕਲਚਰ ਦੀ ਲੋਕਪ੍ਰੀਅਤਾ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀਆ ਸਨ। ਕਾਕਾ ਮਨਿੰਦਰਪ੍ਰੀਤ ਸਿੰਘ ਨੂੰ ਵਿਆਹੁਣ ਆਏ ਬਰਾਤੀਆ ਨੇ ਆਪਣੀਆ ਗੱਡੀਆ ਉੱਪਰ ਕਿਰਸਾਨੀ ਝੰਡੇ ਵੀ ਲਾਏ ਹੋਏ ਸਨ ਸ਼ਾਇਦ ਇਹ ਪਹਿਲੀ ਇਤਿਹਾਸਿਕ ਘੜੀ ਸੀ ਜਦੋ ਵਿਆਹੁਣ ਆਏ ਬਰਾਤੀ ਕਿਰਸਾਨੀ ਝੰਡੇ ਲਾਕੇ ਇਟਲੀ ਦੀਆਂ ਸੜਕਾ ਤੇ ਬਰਾਤ ਲੈਕੇ ਨਿਕਲੇ ਹੋਣ ।
Comments
Post a Comment