ਇਟਲੀ! ਸਿੱਖ ਆਗੂਆਂ ਤੇ ਜੱਥੇਬੰਦੀਆਂ ਨੂੰ ਏਕਤਾ ਬਣਾਉਣ ਦੀ ਅਪੀਲ

 ਮਿਲਾਨ ਇਟਲੀ 22 ਜਨਵਰੀ (ਸਾਬੀ ਚੀਨੀਆ) ਇਟਲੀ ਵਿਚ ਸਿੱਖ ਧਰਮ ਦੀ ਰਜਿਸਟੇਸ਼ਨ ਵਾਲਾ ਮਾਮਲਾ ਪਿਛਲੇ ਦੋ ਦਹਾਕਿਆ ਤੋ ਅਖਬਾਰਾਂ ਦੀਆਂ ਸਰਖੀਆ ਬਣਿਆ ਆ ਰਿਹਾ ਹੈ ਜਿਸਦੇ ਹੱਲ ਅਤੇ ਸਿੱਖ ਧਰਮ ਨੂੰ ਇਟਲੀ ਵਿਚ ਪੂਰਨ ਤੌਰ ਕਾਨੂੰਨੀ ਮਾਨਤਾ ਦਿਵਾਉਣ ਲਈ ਸਿੱਖ ਆਗੂਆਂ ਵੱਲੋ ਸਮੇ ਸਮੇ ਸਿਰ ਯਤਨ ਵੀ ਕੀਤੇ ਜਾ ਰਹੇ ਹਨ ਪਰ ਮਸਲਾ ਹੱਲ ਹੁੰਦਾ ਨਹੀ ਦੱਸ ਰਿਹਾ ਹੈ। ਜਿਸ ਸਬੰਧੀ ਇੰਡੀਅਨ ਸਿੱਖ ਕਮਿਨਊਟੀ ਦੇ ਆਗੂ ਸੁਖਦੇਵ ਸਿੰਘ ਕੰਗ ਵਲੋ ਇਸ ਕਾਰਜ ਲਈ ਉਪਰਾਲੇ ਕਰ ਰਹੇ ਸਮੂਹ੍ਹ ਸਿੱਖ ਆਗੂਆਂ ਨੂੰ ਆਪਸੀ ਸਹਿਮਤੀ ਅਤੇ ਏਕਤਾ ਬਣਾਉਣ ਲਈ ਅਪੀਲ ਕਰਦਿਆ ਆਖਿਆ ਗਿਆ ਹੈ ਜੇ ਜੱਥੇਬੰਦੀਆ ਇਕ ਝੰਡੇ ਥੱਲੇ ਇਕੱਠਿਆ ਹੋ ਕਿ ਸਰਕਾਰ ਨਾਲ ਗੱਲਬਾਤ ਕਰਨ ਤਾ ਕੋਈ ਹੱਲ ਜਰੂਰ ਨਿਕਲ ਸਕਦਾ ਹੈ।

 ਕਿਉਕਿ ਇਟਲੀ ਸਰਕਾਰ ਸਿੱਖਾਂ ਦੀ ਆਪਸੀ ਏਕਤਾ ਵੇਖਣੀ ਚਾਹੁੰਦੀ ਹੈ ਉਨਾਂ ਆਪਣੀ ਗੱਲ ਰੱਖਦਿਆ ਆਖਿਆ ਕਿ ਪਹਿਲਾ 15 ਸਾਲ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਅਤੇ 5 ਸਾਲਾਂ ਤੋ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਕੋਸਿ਼ਸਾ ਕੀਤੀਆ ਜਾ ਰਹੀਆ ਨੇ ਜੇ ਅਜਿਹੇ ਵਿਚ ਕੋਈ ਨਵੀ ਕਮੇਟੀ ਬਣਾਕੇ ਕਿ ਕੇਸ ਨਵੇ ਸਿਰੇ ਤੋ ਅਪਲਾਈ ਕੀਤਾ ਜਾਦਾ ਹੈ ਤਾ ਸਿੱਖ ਸੰਗਤਾਂ ਦਾ ਸਮਾ ਖਰਾਬ ਕਰਨ ਵਾਲੀ ਗੱਲ ਹੋਵੇਗੀ ਜੱਥੇਬੰਦੀਆ ਜਿੰਨੀ ਛੇਤੀ ਇੱਕਤਰਤਾ ਵਿਖਾਉਣਗੀਆ ਸੰਗਤਾਂ ਲਈ ਉਨਾਂ ਹੀ ਵਧੀਆ ਹੋਵੇਗਾ। 

Comments