ਪੰਜਾਬੀਆਂ ਦੀ ਬੁਹਾਦਰੀ ਦੀ ਤਰਜਮਾਨੀ ਕਰਦਾ ਗੀਤ "ਹੱਕਾਂ ਦੀ ਜੰਗ, ਰਿਲੀਜ਼

  ਮਿਲਾਨ ਇਟਲੀ 2 ਜਨਵਰੀ (ਸਾਬੀ ਚੀਨੀਆ) ਕੜਾਕੇ ਦੀ ਠੰਡ ਵਿਚ ਦਿੱਲੀ ਦੀ ਸੜਕਾਂ ਤੇ ਬੈਠੇ ਕਿਸਾਨਾਂ ਦੀ ਹੌਸਲਾ ਅਫਜਾਈ ਅਤੇ ਰੂਹ੍ਹ ਦੇ ਸਕੂਨ ਲਈ ਸੰਗੀਤ ਜਗਤ ਦੇ ਸਟਾਰ ਗਾਇਕਾਂ ਵਲੋ ਜੋਸ਼ੀਲੀਆਂ ਵਾਰ੍ਹਾਂ ਤੇ ਗੀਤਾਂ ਨਾਲ ਕਿਸਾਨਾਂ ਵਿਚ ਜੋਸ਼ ਭਰਿਆ ਜਾ ਰਿਹਾ ਹੈ। ਸਮਾਜਿਕ ਸੇਧ ਵਾਲੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਬਲਵੀਰ ਸ਼ੇਰਪੁਰੀ ਵਲੋ ਪੰਜਾਬ ਦੀ ਸਿਫਤ ਵਿਚ ਨਵਾਂ ਗੀਤ "ਹੱਕਾਂ ਦੀ ਜੰਗ, ਵੀ ਕਿਸਾਨ ਸ਼ਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਸੁਖਚੈਨ ਸਿੰਘ ਮਾਨ ਦੀ ਪੇਸ਼ਕਾਰੀ ਹੇਠ ਹਰੀ ਅਮਿਤ ਦੀਆਂ ਸੰਗੀਤਕ ਧੁੰਨਾਂ ਵਿਚ ਸਿ਼ੰਗਾਰੇ 

ਇਸ ਗੀਤ ਨੂੰ ਪ੍ਰਸਿੱਧ ਪੱਤਰਕਾਰ ਰਣਜੀਤ ਸਿੰਘ ਗਰੇਵਾਲ ਦੁਆਰਾ ਕਲਮਬੰਧ ਕੀਤਾ ਗਿਆ ਹੈ। ਦੇਸ਼ ਵਿਦੇਸ਼ ਹੋਏ ਰਹੇ ਰੋਸ ਮੁਜਾਹਰਿਆ ਚੋ ਪ੍ਰਾਪਤ ਵੀਡੀਉ ਨੂੰ ਐਡੀਟਰ ਕੁਲਦੀਪ ਸਿੰਘ ਵਲੋ ਬਾਖੂਬੀ ਤਿਆਰ ਕਰਕੇ ਵੇਖਣ ਵਾਲਿਆ ਲਈ  ਪੇਸ਼ ਕੀਤਾ ਗਿਆ ਹੈ। ਪੰਜਾਬ ਵੱਲੋ ਅਜਾਦੀ ਤੋ ਲੈਕੇ ਹੁਣ ਤੱਕ ਮਾਰੀਆਂ ਮੱਲ੍ਹਾ ਅਤੇ ਸਰਕਾਰਾਂ ਵਲੋ ਕੀਤੇ ਸਲੂਕ ਨੂੰ ਗੀਤਕਾਰ ਰਣਜੀਤ ਗਰੇਵਾਲ ਨੇ ਅਨੋਖੇ ਢੰਗ ਨਾਲ ਸ਼ੀਸ਼ੇ ਵਿਚ ਉਤਾਰਿਆ ਹੈ। ਜਿਸਨੂੰ ਨਿਭਾਉਣ ਲਈ ਗਾਇਕ ਸ਼ੇਰਪੁਰੀ ਵਲੋ ਕੋਈ ਕਸਰ ਨਹੀ  ਛੱਡੀ ਗਈ ।


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ