ਬਾਪੂ ਸੰਤ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

 


ਮਿਲਾਨ ਇਟਲੀ 2 ਸਤੰਬਰ (ਸਾਬੀ ਚੀਨੀਆ) ਸ਼ਹੀਦ ਊਧਮ ਸਿੰਘ ਸਪੋਰਟਸ ਐਡ ਕਲਚਰ ਕਲੱਬ (ਰੋਮ) ਇਟਲੀ ਦੇ ਪ੍ਰਧਾਨ ਅਤੇ ਉੱਘੇ ਸਿੱਖ ਆਗੂ ਭਾਈ ਮਨਜੀਤ ਸਿੰਘ ਜੱਸੋਮਜਾਰਾ ਦੇ ਪਿਤਾ ਬਾਪੂ ਸੰਤ ਸਿੰਘ ਅਕਾਲ ਪੁਰਖ ਵੱਲੋ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਭੁਗਤ ਵਾਹਿਗੁਰੂ ਦੇ ਚਰਨਾ ਵਿਚ ਜਾ ਬਿਰਾਜੇ ਹਨ । ਉਨਾਂ ਦੇ ਅਕਾਲ ਚਲਾਣੇ ਤੇ ਇਟਲੀ ਦੀਆਂ ਕਈ ਖੇਡ ਕਲੱਬਾਂ , ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਸਮੇਤ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਵੱਲੋ ਭਾਈ ਮਨਜੀਤ ਸਿੰਘ ਜੱਸੋਮਜਾਰਾ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਬਾਪੂ ਸੰਤ ਸਿੰਘ (81) ਗੁਰੂ ਘਰ ਦੇ ਬੜੇ ਗੂੜ੍ਹੇ ਪ੍ਰੇਮੀ ਸਨ ਅਤੇ ਉਨਾਂ ਦੇ ਪੁੱਤਰ ਮਾਸਟਰ ਪਰਵਿੰਦਰ ਸਿੰਘ ਫਗਵਾੜਾ ਨੇੜਲੇ ਪਿੰਡ ਜੱਸੋਮਜਾਰਾ ਦੇ ਸਰਪੰਚ ਹੋਣ ਨਾਤੇ ਪਿੰਡ ਤੇ ਇਲਾਕਾ ਨਿਵਾਸੀਆ ਦੀ ਸੇਵਾ ਵਿਚ ਹਾਜਰ ਰਹਿੰਦੇ ਹਨ ਉਥੇ ਭਾਈ ਮਨਜੀਤ ਸਿੰਘ ਅਤੇ ਦਵਿੰਦਰ ਸਿੰਘ ਇਟਲੀ ਵਿਚ ਨਾਮੀ ਬਿਜਨੈਸਮੈਂਨ ਹਨ ਵਿਛੜੀ ਰੂਹ ਦੀ ਆਤਮਾ ਦੀ ਸ਼ਾਤੀ ਲਈ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਰੋਮ ਵਿਖੇ 20 ਸਤੰਬਰ ਐਤਵਾਰ ਨੂੰ ਆਖੰਠ ਪਾਠ ਦੇ ਭੋਗ ਪੁਵਾਏ ਜਾਣਗੇ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ