ਗੁਰੂ ਦੀ ਗੋਦ ਵਿਚ ਮਨਾਇਆ ਪੁੱਤਰੀ ਏਕਜੋਤ ਕੌਰ ਦਾ ਜਨਮ ਦਿਨ

 ਮਿਲਾਨ ਇਟਲੀ 20 ਸਤੰਬਰ (ਸਾਬੀ ਚੀਨੀਆ) ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਦੇ ਪ੍ਰਬੰਧਕੀ ਢਾਚੇ ਵਿਚ ਰਹਿਕੇ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਅਮਨਜੀਤ ਸਿੰਘ ਵੱਲੋ ਆਪਣੀ ਪੁੱਤਰੀ ਏਕਜੋਤ ਦਾ ਪਹਿਲਾ ਜਨਮ ਦਿਨ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆ  ਗੁਰਦੁਆਰਾ ਸਾਹਿਬ ਵਿਚ ਹਾਜਰੀਆਂ ਭਰਕੇ ਮਨਾਇਆ ਗਿਆ ।

 


                                ਇਸ ਖੁਸ਼ੀ ਦੇ ਮੌਕੇ ਪਰਿਵਾਰ ਵੱਲੋ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਅਤੇ ਆਈਆਂ ਸੰਗਤਾਂ ਲਈ ਲੰਗਰਾਂ ਦੀ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਬਣਾਇਆ । ਇਸ ਮੌਕੇ ਹਾਜੂਰੀ ਰਾਗੀ ਜੱਥੇ ਵਲੋ ਕਥਾ ਕੀਰਤਨ ਕਰਦਿਆ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ। ਅਜੋਕੇ ਸਮੇ ਜਿੱਥੇ ਬਹੁਤ ਸਾਰੇ ਲੋਕ ਆਪਣੇ ਬੱਚਿਆ ਦੇ ਜਨਮ ਦਿਨ ਹੋਟਲਾਂ ਵਿਚ ਪਾਰਟੀਆਂ ਕਰਕੇ ਮਨਾਉਣ ਨੂੰ ਤਰਜੀਹ੍ਹ ਦੇ ਰਹੇ ਹਨ ਉਥੇ ਸ ਅਮਨਜੀਤ ਸਿੰਘ ਤੇ ਬੀਬੀ ਕਮਲਜੀਤ ਕੌਰ ਨੇ ਆਪਣੀ ਪੁੱਤਰੀ ਦਾ ਜਨਮ ਦਿਨ ਪੂਰਨ ਸਿੱਖੀ ਸਿਧਾਂਤਾਂ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿੱਘ ਮਾਣਦਿਆ ਮਨ੍ਹਾ ਕਿ ਇਕ ਚੰਗੀ ਪਹਿਲ ਕਦਮੀ ਕੀਤੀ ਹੈ। ਆਸ ਕਰਦੇ ਹਾਂ ਕਿ ਇਸ ਤੋ ਹੋਰ ਸੰਗਤਾਂ ਵੀ ਸੇਧ ਜਰੂਰ ਲੈਣਗੀਆਂ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ