ਰੰਗੀਨ ਮਜਾਜੀ ਹੋਣ ਕਰਕੇ ਰਹਿੰਦੇ ਨੇ ਚਰਚਾ ਵਿਚ
ਮਿਲਾਨ ਇਟਲੀ 2 ਸਤੰਬਰ (ਸਾਬੀ ਚੀਨੀਆ) ਇਟਲੀ ਦੀ ਸਿਆਸਤ ਦੇ ਬਾਬਾ ਬੋਹੜ ਸਾਬਕਾ ਪ੍ਰਧਾਨ ਮੰਤਰੀ ਸਿਲਵੀA ਬਰਸਲਕੋਨੀ ਦੀ ਕਰੋਨਾ ਰਿਪੋਰਟ ਪੋਜੈਟਿਵ ਆਉਣ ਤੋ ਬਾਅਦ ਇਟਲੀ ਦੇ ਸਿਆਸੀ ਲੋਕਾਂ ਵਿਚ ਇਕ ਵਾਰੀ ਫਿਰ ਸਹਿਮ ਦਾ ਮਾਹੌਲ ਬਣ ਗਿਆ ਹੈ ਉਹ ਗਰਮੀਆ ਦੀਆਂ ਛੁੱਟੀਆ ਬਿਤਾਕੇ ਵਾਪਿਸ ਆਏ ਸਨ ਇਸ ਤੋ ਪਹਿਲਾ ਕਿ "ਫੋਰਸਾ ਇਟਾਲੀਆ, ਪਾਰਟੀ ਦੇ ਪ੍ਰਧਾਨ ਬਰਲਸਕੋਨੀ 19 ,20 ਸਤੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੌਣਾਂ ਲਈ ਪਾਰਟੀ ਉਮੀਦਵਾਰਾਂ ਦੇ ਚੌਣ ਪ੍ਰਚਾਰ ਲਈ ਮੈਦਾਨ ਵਿਚ ਆਉਦੇ ਉਨਾਂ ਨੂੰ ਕਰੋਨਾ ਮਹ੍ਹਾਮਾਰੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ ਪਾਰਟੀ ਦਫਤਰ ਤੋ ਜਾਰੀ ਨੋਟਿਸ ਮੁਤਾਬਿਕ ਉਹ ਇਕਾਂਤਵਾਸ ਵਿਚ ਰਹਿਕੇ ਪਾਰਟੀ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ।
ਦੱਸਣਯੋਗ ਹੈ ਸਿਲਵੀA ਬਰਲਸਕੋਨੀ ਅਕਸਰ ਆਪਣੇ ਤੋ ਅੱਧੀ ਉਮਰ ਦੀਆਂ ਮਸ਼ਹੂਰ ਮਾਡਲਾਂ ਨਾਲ ਸਬੰਧਾਂ ਤੇ ਰੰਗੀਨ ਮਜਾਜੀਆਂ ਕਰਕੇ ਚਰਚਾ ਵਿਚ ਰਹਿੰਦੇ ਹਨ ਉਥੇ ਇਟਲੀ ਦੀ ਸਭ ਤੋ ਮਸ਼ਹੂਰ ਫੁੱਟਬਾਲ ਕਲੱਬ ਏ ਸੀ ਮਿਲਾਨ ਦੇ ਮੁੱਖ ਸਪਾਂਸਰ ਵੀ ਹਨ ਅਤੇ ਉਨਾਂ ਸਬ ਤੋ ਪਹਿਲਾ ਕਰੋਨਾ ਦੀ ਮਾਰ ਹੇਠ ਆਈ ਸਟੇਟ ਲੰਮਬਾਰਦੀਆ ਵਾਸਤੇ 11 ਮਿਲੀਅਨ ਯੂਰੋ ਸਹਾਇਤਾ ਰਾਸ਼ੀ ਦੇ ਤੌਰ ਤੇ ਦਾਨ ਵਜੋ ਦਿੱਤੇ ਸਨ।
Comments
Post a Comment