ਸ੍ਰੀ ਅਮ੍ਰਿਤਸਰ ਸਾਹਿਬ ਤੋ ਰੋਮ ਲਈ ਸਿੱਧੀ ਫਲਾਇਟ 21 ਨੂੰ

 ਮਿਲਾਨ ਇਟਲੀ 13 ਸਤੰਬਰ (ਸਾਬੀ ਚੀਨੀਆ) ਸ੍ਰੀ ਗੁਰੂ ਰਾਮ ਦਾਸ ਜੀ ਦੀ ਚਰਨ੍ਹ ਛੋਹ੍ਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਅਮ੍ਰਿਤਸਰ ਸਾਹਿਬ ਤੋ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀ ਫਲਾਇਟ 21 ਸਤੰਬਰ ਨੂੰ ਜਾ ਰਹੀ ਹੈ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ "ਤਾਜ ਮਹਿਲ ਟ੍ਰੈਵਲਜ਼, ਦੇ ਚੈਅਰਮੈਨ ਸ੍ਰੀ ਆਰ, ਕੇ, ਸੈਣੀ , ਸ੍ਰੀ ਗੁਰਵਿੰਦਰ ਕੁਮਾਰ ਅਤੇ ਵਿੱਕੀ ਸੈਣੀ ਨੇ ਦੱਸਿਆ ਕਿ ਇਤਿਹਾਸ ਵਿਚ ਪਹਿਲੀ ਵਾਰੀ ਹੋਵੇਗਾ ਜਦੋ ਕੋਈ ਫਲਾਇਟ ਅਮ੍ਰਿਤਸਰ ਤੋ ਸਿੱਧੀ ਰੋਮ ਜਾਵੇਗਾ ਅਤੇ ਇਹੀ ਫਲਾਇਟ ਵਾਪਿਸ 22 ਸਤੰਬਰ ਨੂੰ ਅਮ੍ਰਿਤਸਰ ਆਵੇਗੀ


 ਇਸ ਫਲਾਇਟ ਦੇ ਚੱਲਣ ਨਾਲ ਇਸਾਈ ਧਰਮ (ਵੈਟੀਕਰਨ ਸਿਟੀ) ਅਤੇ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ (ਹਰਿਮੰਦਰ ਸਾਹਿਬ ) ਦਾ ਸਫਰ ਸਿਰਫ 8 ਘੰਟਿਆ ਵਿਚ ਤਹ੍ਹਿ ਕਰਨਗੇ। ਜਿਸ ਨਾਲ ਯੂਰਪ ਤੋ ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀਆ ਨੂੰ ਬਹੁਤ ਸੌਖ ਹੋਵੇਗੀ ।



                          ਫਲਾਇਟ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ , ਫੋਟੋ ਸਾਬੀ ਚੀਨੀਆ

Comments