ਇਟਲੀ ਚੋ ਢੋਲ ਦੀ ਤਾਲ ਤੇ ਮਨਾਇਆ "ਤੀਆਂ, ਦਾ ਤਿਉਹਾਰ
ਪੁਰਾਤਨ ਪੁਸ਼ਕਾਂ ਵਿਚ ਸੱਜੀਆਂ ਮੁਟਿਆਰਾਂ ਨੇ ਖੂਬ ਲਾਈਆਂ ਰੌਣਕਾਂ
ਮਿਲਾਨ ਇਟਲੀ 9 ਅਗਸਤ (ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਬੋਲਗਰੇ (ਬੈਰਗਾਮੋ) ਵਿਚ ਪੰਜਾਬਣ ਮੁਟਿਆਰਾਂ ਵੱਲੋ ਪੰਜਾਬੀ ਵਿਰਸੇ ਤੇ ਸਭਿਆਚਾਰ ਦੀਆਂ ਬਾਤਾਂ ਪਾਉਦਾ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਤੇ ਚਾਵਾਂ ਮੁਨਾਰਿਆ ਨਾਲ ਮਨਾਇਆ ਗਿਆ। ਪੁਰਾਤਨ ਪੁਸ਼ਕਾਂ ਵਿਚ ਸੱਜੀਆ ਹੋਈਆਂ ਮੁਟਿਆਰਾਂ ਨੇ ਢੋਲ ਦੀ ਤਾਲ ਤੇ ਗਿੱਧੇ ਭੰਗੜੇ ਪਾਉਦਿਆ ਹੋਇਆ ਇਸ ਤਿਉਹਾਰ ਦੀਆਂ ਖੁਸ਼ੀਆ ਸਾਝੀਆਂ ਕੀਤੀਆ ।
ਇੰਡੀਅਨ ਰੈਸਟੋਰੈਂਟ ਵਿਚ ਕਰਵਾਏ "ਤੀਜ ਫੈਸਟੀਵਲ, ਵਿਚ 10 ਸਾਲ ਤੋ ਘੱਟ ਉਮਰ ਦੇ ਬੱਚਿਆ ਦੀ ਕੋਰੋAਗ੍ਰਾਫੀ ਦੇ ਮੁਕਾਬਲੇ ਵੀ ਕਰਵਾਏ ਗਏ ਜਿੰਨਾਂ ਵਿਚ ਪ੍ਰਬੰਧਕਾਂ ਵੱਲੋ ਜੇਤੂ ਰਹਿਣ ਵਾਲੇ ਬੱਚਿਆ ਨੂੰ ਸਨਮਾਨ੍ਹਿਤ ਵੀ ਕੀਤਾ ਗਿਆ। ਫੈਸਟੀਵਲ ਵਿਚ ਮੌਜੂਦ ਪੰਜਾਬਣ ਮੁਟਿਆਰਾਂ ਵੱਲੋ ਲੋਕ ਬੋਲੀਆਂ ਉੱਤੇ ਪੇਸ਼ ਕੀਤੇ ਗਿੱਧੇ ਨੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾ ਦਿੱਤੇ । ਇਸ ਮੌਕੇ ਪ੍ਰਬੰਧਕ ਬੀਬੀਆ ਪਰਮਜੀਤ ਕੌਰ, ਸ਼ੰਮੀ ਬੋਲਗਰੇ,ਰੇਸ਼ਮਾ ਰਾਣੀ , ਬਲਵੀਰ ਕੌਰ,ਵਿਮਲਾ ਦੇਵੀ ਅਤੇ ਦਰਸ਼ੋ ਦੇਵੀ ਨੇ ਆਖਿਆ ਕਿ ਇਹ ਪ੍ਰਸ਼ਾਸ਼ਨ ਦੀਆਂ ਦਿੱਤੀਆਂ ਹਦਾਇਤਾਂ ਮੁਤਾਬਿਕ ਕਰਵਾਏ "ਤੀਜ ਫੈਸਟੀਵਲ , ਵਿਚ ਆਉਣ ਵਾਲਿਆ ਦਾ ਦਿਲ੍ਹੋ ਧੰਨਵਾਦ ਕਰਦੇ ਹਨ ਤੇ ਆਉਦੇ ਸਾਲ ਵੀ ਇਸੇ ਤਰ੍ਹਾ ਹੀ ਰੌਣਕਾਂ ਲੱਗਣ ਗਈਆ ਫੈਸਟੀਵਲ ਨੂੰ ਕਰਵਾਉਣ ਲਈ ਮੁਲਖਰਾਜ ਵਰਤੀਆ,ਸੁਰਜੀਤ ਲਾਡਾ,ਮੇਜਰ ਸਿੰਘ ਅਤੇ ਦੇਸਰਾਜ ਦੁਬਾਰਾ ਪਏ ਸਹਿਯੋਗ ਨੂੰ ਵੀ ਚੇਤੇ ਰੱਖਿਆ ਜਾਵੇਗਾ, ਸੁਖਚੈਨ ਸਿੰਘ ਮਾਨ,ਦੇਸੀ ਮੀਡੀਆ ਇਟਲੀ ਤੇ ਯੂਰਪ ਨਿਊਜ ਪੰਜਾਬੀ ਟੀ,ਵੀ, ਵੱਲੋ ਫੈਸਟੀਵਲ ਦੀ ਕਵਰੇਜ਼ ਕੀਤੀ ਗਈ ਜਿੰਨ੍ਹਾਂ ਦਾ ਪ੍ਰਬੰਧਕਾਂ ਯਾਦਗਾਰੀ ਚਿੰਨ੍ਹ ਨਾਲ ਸਨਮਾਨ੍ਹ ਕੀਤਾ ਗਿਆ।
ਇਟਲੀ ਵਿਚ ਕਰਵਾਏ "ਤੀਜ ਫੈਸਟੀਵਲ, ਦੇ ਵੱਖ ਵੱਖ ਦ੍ਰਿਸ਼ ਫੋਟੋ ਸਾਬੀ ਚੀਨੀਆ




Comments
Post a Comment