ਇਟਲੀ ਦੀਆਂ ਸੰਗਤਾਂ ਵੱਲੋ ਬੀਬੀ ਮਨਜੀਤ ਕੌਰ ਖਾਲਸਾ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ


ਮਿਲਾਨ ਇਟਲੀ 11 ਅਗਸਤ (ਸਾਬੀ ਚੀਨੀਆ) ਬੰਗਿਆ ਵਾਲੀਆ ਬੀਬੀਆ ਦੇ ਨਾਮ ਨਾਲ ਮਸ਼ਹੂਰ ਹੋਏ ਪੰਥ ਪ੍ਰਸਿੱਧ ਢਾਡੀ ਜੱਥੇ ਤੇ ਢਾਡੀ ਕਲ੍ਹਾ ਦਾ ਸਤਿਕਾਰ ਕਰਨ ਵਾਲੀਆ ਗੁਰਸਿੱਖ ਸੰਗਤਾਂ ਨੂੰ ਉਸ ਵੇਲੇ ਗਹ੍ਹਿਰਾ ਸਦਮਾ ਲੱਗਿਆ ਜਦੋ ਜੱਥੇ ਦੀ ਪ੍ਰਮੁੱਖ ਢਾਡੀ ਬੀਬੀ ਮਨਜੀਤ ਕੌਰ ਖਾਲਸਾ ਪਤਨੀ ਪਰਮਜੀਤ ਸਿੰਘ ਖਾਲਸਾ (ਬੰਗਿਆ ਵਾਲਾ ਢਾਡੀ ਜੱਥਾ) ਦੇ ਅਕਾਲ ਚਲਾਣੇ ਦੀ ਖਬਰ ਉਨਾਂ ਦੇ ਪ੍ਰਸ਼ੰਸ਼ਕਾਂ ਤੱਕ ਪੁੱਜੀ ਬੀਬੀ ਮਨਜੀਤ ਕੌਰ ਖਾਲਸਾ ਅਕਸਰ ਇਟਲੀ ਵਿਚ ਪ੍ਰੋਗਰਾਮ ਕਰਨ ਆਉਦੇ ਰਹਿੰਦੇ ਸਨ ਇਸ ਕਰਕੇ ਇਟਲੀ ਦੀਆਂ ਸੰਗਤਾਂ ਨਾਲ ਉਨਾਂ ਦਾ ਗੂੜਾ ਰਿਸ਼ਤਾ ਵੀ ਰਿਹਾ ਹੈ।



                                  ਗੁਰੂ ਰਾਵਿਦਾਸ ਦਰਬਾਰ ਵਿਲੈਤਰੀ ਦੀਆਂ ਸਮੁੱਚੀਆ ਸੰਗਤਾਂ ਵਲੋ ਬੀਬੀ ਖਾਲਸਾ ਦੇ ਅਕਾਲ ਚਲਾਣੇ ਤੇ ਗਹ੍ਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਦੁੱਖ ਪ੍ਰਗਟਾਵਾ ਕਰਦਿਆ ਹੈਡ ਗ੍ਰੰਥੀ ਗਿਆਨੀ ਸੁਰਿੰਦਰ ਸਿੰਘ ਅਤੇ ਮੁੱਖ ਸੇਵਾਦਾਰ ਹਰਦੀਪ ਸਿੰਘ ਬੂੜੇਲ ਨੇ ਆਖਿਆ ਕਿ ਬੀਬੀ ਜੀ ਮਿਲਾਪੜੇ ਸਭਾਅ ਦੇ ਮਾਲਕ ਹੋਣ ਤੇ ਨਾਲ ਨਾਲ ਜਿੱਥੇ ਢਾਡੀ ਕਲ੍ਹਾ ਦੇ ਪੂਰੇ ਮਾਹਿਰ ਸਨ ਉਥੇ ਸਿੱਖੀ ਸਿਧਾਤਾਂ ਦੇ ਵੀ ਪੂਰੇ ਧਾਰਨੀ ਸਨ ਉਨਾਂ ਦੇ ਅਚਾਨਕ ਚਲੇ ਜਾਣ ਨਾਲ ਸਿੱਖ ਸੰਗਤਾਂ ਅਤੇ ਢਾਡੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ