ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਇਟਲੀ ਚੋ ਭਾਰਤੀ ਰਾਜਦੂਤ ਨਾਲ ਕੀਤੀ ਗੱਲਬਾਤ

                                  ਕਿਸੇ ਮਾਂ ਦਾ ਪੁੱਤ ਪਾਸਪੋਰਟ ਤੋ ਨਾ ਰਹਿ ਜਾਵੇ


ਮਿਲਾਨ ਇਟਲੀ) 23 ਮਈ (ਸਾਬੀ ਚੀਨੀਆ) ਇਟਲੀ ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦੇ ਐਲਾਨ ਤੋਂ ਬਾਅਦ ਭਾਰਤੀ ਅੰਬੈਂਸੀ ਰੋਮ ਅਤੇ ਇੰਡੀਅਨ ਕੌਸਲਟ ਜਨਰਲ ਆਫ ਮਿਲਾਨ ਦੁਆਰਾ ਭਾਰਤੀਆਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਨਾਲ਼ ਜਿੱਥੇ ਇਟਲੀ ਚ ਰਹਿ ਰਹੇ ਹਜਾਰਾਂ ਭਾਰਤੀ ਕਾਮਿਆਂ ਵਿਚ ਖੁਸ਼ੀ ਦੀ ਲਹਿਰ ਹੈ,ਉੱਥੇ ਪ੍ਰਵਾਸੀ ਭਾਰਤੀਆ ਦੇ ਹੱਕਾਂ ਦੀ ਅਵਾਜ਼ ਕਰਕੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਸ:ਬਲਵੰਤ ਸਿੰਘ ਰਾਮੂਵਾਲੀਆ ਵਲੋ ਇਸ ਵਿਸ਼ੇ ਉੱਤੇ ਭਾਰਤੀ ਰਾਜਦੂਤ ਮੈਡਮ ਰੀਨਤ ਸੰਧੂ ਨਾਲ਼ ਗੱਲਬਾਤ ਕਰਦਿਆ ਉਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਮਾਂ ਦਾ ਪੁੱਤ ਬਿਨਾਂ ਪਾਸਪੋਰਟ ਤੋ ਨਾ ਰਹਿ ਜਾਵੇ। 
                                                                ਸ:ਰਾਮੂਵਾਲੀਆ ਵੱਲੋਂ ਭਾਰਤੀ ਰਾਜਦੂਤ ਦੁਆਰਾ ਬਿਨਾ ਪੇਪਰਾਂ ਵਾਲੇ ਭਾਰਤੀਆਂ ਨੂੰ ਪਾਸਪੋਰਟ ਜਾਰੀ ਕੀਤੇ ਜਾਣ ਦੇ ਉਪਰਾਲੇ ਦੀ ਸ਼ਾਲਾਘਾ ਵੀ ਕੀਤੀ ਗਈ।ਸ:ਬਲਵੰਤ ਸਿੰਘ ਰਾਮੂਵਾਲੀਆ ਨੇ "ਪ੍ਰੈਸ" ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਟਲੀ ਚ ਭਾਰਤੀ ਅੰਬੈਂਸੀ ਦੁਆਰਾ ਹਜਾਰਾਂ ਦੀ ਤਾਦਾਦ ਵਿੱਚ ਬਿਨਾਂ ਪੇਪਰਾਂ ਵਾਲੇ ਨੌਜਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਲਈ ਰਸਮੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਅੰਬੈਂਸੀ ਨੇ ਲੋੜ ਵੇਲੇ ਇਨਾਂ੍ਹ ਭਾਰਤੀਆਂ ਦੀ ਬਾਂਹ ਫੜ ਕੇ ਉਨਾਂ੍ਹ ਦੇ ਭਵਿੱਖ ਦੀ ਬਿਹਤਰੀ ਲਈ ਇਕ ਸੁਚੱਜਾ ਪ੍ਰਯਤਨ ਕੀਤਾ ਹੈ। ਇਟਲੀ ਦੇ ਪੇਪਰ ਲੈਣ ਉਪਰੰਤ ਉਹ ਆਪਣੇ ਪਰਿਵਾਰਾਂ ਨੂੰ ਵੀ ਮਿਲ ਸਕਣਗੇ। ਸ:ਰਾਮੂਵਾਲੀਆ ਨੇ ਸਾਲ 2000 ਵਿੱਚ ਵੀ ਇਟਲੀ ਆ ਕਿ 1600 ਸੋ ਤੋ ਵੱਧ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਦਿਵਾਉਣ ਵਿਚ ਮਦਦ ਕੀਤੀ ਸੀ।

Comments

Post a Comment

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ